For the best experience, open
https://m.punjabitribuneonline.com
on your mobile browser.
Advertisement

ਪਰਮਿੰਦਰ ਸੋਢੀ ਨੂੰ ਮਿਲੇਗਾ ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਐਵਾਰਡ

08:51 AM May 05, 2024 IST
ਪਰਮਿੰਦਰ ਸੋਢੀ ਨੂੰ ਮਿਲੇਗਾ ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਐਵਾਰਡ
Advertisement

ਚੰਡੀਗੜ੍ਹ: ਸੁਰ ਸਾਂਝ ਕਲਾ ਮੰਚ ਖਰੜ ਵੱਲੋਂ ਦੂਜਾ ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਐਵਾਰਡ ਜਾਪਾਨ ਵਸਦੇ ਲੇਖਕ ਪਰਮਿੰਦਰ ਸੋਢੀ ਨੂੰ ਦਿੱਤਾ ਜਾਵੇਗਾ। ਉਨ੍ਹਾਂ ਨੂੰ ਇਹ ਸਨਮਾਨ ਜੁਲਾਈ ਦੇ ਦੂਜੇ ਹਫ਼ਤੇ ਚੰਡੀਗੜ੍ਹ ਵਿੱਚ ਦਿੱਤਾ ਜਾਵੇਗਾ। ਇਸ ਵਿੱਚ 21 ਹਜ਼ਾਰ ਦੀ ਸਨਮਾਨ ਰਾਸ਼ੀ, ਸਨਮਾਨ ਚਿੰਨ੍ਹ ਤੇ ਫੁਲਕਾਰੀ ਸ਼ਾਮਲ ਹੈ। ਇਨਾਮ ਦੀ ਰਾਸ਼ੀ ਕਹਾਣੀਕਾਰ ਬਲੀਜੀਤ ਵੱਲੋਂ ਦਿੱਤੀ ਜਾਂਦੀ ਹੈ। ਮੰਚ ਦੇ ਪ੍ਰਧਾਨ ਸੁਰਜੀਤ ਸੁਮਨ ਤੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਕਿਹਾ ਕਿ ਐਵਾਰਡ ਜੇਤੂ ਦੀ ਚੋਣ ਕਮੇਟੀ ਬਣਾ ਕੇ ਮੈਰਿਟ ਦੇ ਅਧਾਰ ’ਤੇ ਕੀਤੀ ਜਾਦੀ ਹੈ। ਉਨ੍ਹਾਂ ਕਿਹਾ ਕਿ ਪਰਮਿੰਦਰ ਸੋਢੀ ਨੇ ਵਿਸ਼ਵ ਸਾਹਿਤ ਖਾਸਕਰ ਜਾਪਾਨੀ ਸਾਹਿਤ ਤੇ ਪੰਜਾਬੀ ਸਾਹਿਤ ਵਿਚਾਲੇ ਪੁਲ ਦਾ ਕੰਮ ਕੀਤਾ ਹੈ। ਉਨ੍ਹਾਂ ਦੀਆਂ 14 ਕਵਿਤਾਵਾਂ ਦੀਆਂ, ਇਕ ਕਹਾਣੀ ਸੰਗ੍ਰਹਿ, ਤਿੰਨ ਕੋਸ਼, ਇਕ ਫਿਲਾਸਫੀ ਅਤੇ ਸੱਤ ਅਨੁਵਾਦਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। -ਟਨਸ

Advertisement

Advertisement
Author Image

sukhwinder singh

View all posts

Advertisement
Advertisement
×