ਪਰਮਿੰਦਰ ਢੀਂਡਸਾ ਵੱਲੋਂ ਕੋਹਲੀ ਪਰਿਵਾਰ ਨਾਲ ਦੁੱਖ ਸਾਂਝਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਸਤੰਬਰ
ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦੇ ਅਕਾਲ ਚਲਾਣੇ ’ਤੇ ਅੱਜ ਵੱਖ-ਵੱਖ ਸ਼ਖਸੀਅਤਾਂ ਨੇ ਪਟਿਆਲਾ ਸਥਿਤ ਉਨ੍ਹਾਂ ਦੇ ਘਰ ਪੁੱਜ ਕੇ ਉਨ੍ਹਾਂ ਦੇ ਪੁੱਤਰ ਅਤੇ ‘ਆਪ’ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ। ਇਨ੍ਹਾਂ ਸਮੂਹ ਸ਼ਖਸੀਅਤਾਂ ਨੇ ਮਰਹੂਮ ਸੁਰਜੀਤ ਸਿੰਘ ਕੋਹਲੀ ਵਲੋਂ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਕੋਹਲੀ ਪਰਿਵਾਰ ਦੇ ਘਰ ਪੁੱਜੀਆਂ ਇਨ੍ਹਾਂ ਸ਼ਖਸੀਅਤਾਂ ਵਿਚ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ, ਜਸਦੇਵ ਸਿੰਘ ਜੱਸਾ ਬਹਿਲ, ਕਾਰੋਬਾਰੀ ਕਮਲਪ੍ਰੀਤ ਸਿੰਘ ਸੇਠੀ, ਗੁਰਜੀਤ ਸਿੰਘ ਸਾਹਨੀ, ਜੌਨੀ ਕੋਹਲੀ, ਸਾਬਕਾ ਸਰਪੰਚ ਹਰਮਿੰਦਰ ਸਿੰਘ ਭੰਗੂ, ਅਮਰਿੰਦਰ ਸਿੰਘ ਰਾਠੀਆਂ, ਰਣਜੀਤ ਸਿੰਘ, ਹਰਸਪਾਲ ਵਾਲੀਆ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸੰਧੂ ਰਣਧੀਰ ਸਿੰਘ ਰੱਖੜਾ, ਕੰਵਲਜੀਤ ਸਿੰਘ ਗੋਨਾ, ਸਤਬੀਰ ਸੱਤੀ ਦਿਆਲਗੜ੍ਹ, ਅੰਮ੍ਰਿਤਪਾਲ ਸਿੰਘ ਪਾਲੀ, ਅਜੀਤ ਸਿੰਘ ਬਾਬੂ, ਭੋਲਾ ਸੇਠੀ, ਰਾਜੂ ਸਾਹਨੀ, ਤਰਨਜੀਤ ਕੋਹਲੀ, ਰਵਿੰਦਰਪਾਲ ਬੰਟੂ, ਮਨਜੀਤ ਪਟਵਾਰੀ, ਹਰਪਾਲ ਬਿੱਟੂ, ਤਰਲੋਕ ਸਿੰਘ ਤੋਰਾ, ਜਗਤਾਰ ਸਿੰਘ ਤਾਰੀ, ਹਨੀ ਲੂਥਰਾ, ਯਗੇਸ਼ ਟੰਡਨ, ਐਸਪੀ ਸਿੰਘ, ਕਿਸ਼ਨ ਚੰਦ ਬੁੱਧੂ, ਦਵਿੰਦਰ ਸਿੰਘ ਮਿੱਕੀ, ਭਵਨਪ੍ਰੀਤ ਸਿੰਘ ਗੋਲੂ, ਜਗਤਾਰ ਸਿੰਘ ਜੱਗੀ, ਪ੍ਰਭਜੋਤ ਸਿੰਘ ਜੋਤੀ, ਪੁਨੀਤ ਗੁਪਤਾ, ਮਨਜੀਤ ਸਿੰਘ, ਵਰਿੰਦਰ ਮਿੱਤਲ, ਨਰੇਸ਼ ਰਿੱਪੀ ਅਤੇ ਅਜੀਤਪਾਲ ਸਾਹਨੀ ਸਮੇਤ ਹੋਰ ਹਾਜ਼ਰ ਸਨ।