ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਕਫ਼ ਬਾਰੇ ਸੰਸਦੀ ਪੈਨਲ ਨੇ ਖਰੜਾ ਰਿਪੋਰਟ ਵੰਡੀ

11:26 PM Jan 28, 2025 IST
featuredImage featuredImage
ਕਮੇਟੀ ਦੇ ਚੇਅਰਮੈਨ ਜਗਦੰਬਿਕਾ ਪਾਲ ਤੇ ਹੋਰ ਮੈਂਬਰ ਇਕ ਮੀਟਿੰਗ ਤੋਂ ਬਾਅਦ ਬਾਹਰ ਆਉਂਦੇ ਹੋਏ।

ਨਵੀਂ ਦਿੱਲੀ, 26 ਜਨਵਰੀ
ਇਸ ਡਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿ ਸੋਧੇ ਹੋਏ ਵਕਫ਼ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਮੌਜੂਦਾ ਵਕਫ਼ ਜਾਇਦਾਦਾਂ ਦੀ ਜਾਂਚ ਕੀਤੀ ਜਾਵੇਗੀ, ਇੱਕ ਸੰਸਦੀ ਕਮੇਟੀ ਨੇ ਅੱਜ ਸਿਫ਼ਾਰਸ਼ ਕੀਤੀ ਕਿ ਅਜਿਹੀਆਂ ਜਾਇਦਾਦਾਂ ਵਿਰੁੱਧ ਪਿਛਲੀ ਤਰੀਕ ਤੋਂ ਕੋਈ ਕੇਸ ਦੁਬਾਰਾ ਨਹੀਂ ਖੋਲ੍ਹਿਆ ਜਾਵੇਗਾ, ਬਸ਼ਰਤੇ ਕਿ ਜਾਇਦਾਦ ਵਿਵਾਦ ਵਿੱਚ ਨਾ ਹੋਵੇ ਜਾਂ ਸਰਕਾਰ ਨਾਲ ਸਬੰਧਤ ਨਾ ਹੋਵੇ।
ਆਪਣੀ 655 ਪੰਨਿਆਂ ਦੀ ਖਰੜਾ ਰਿਪੋਰਟ ਵਿੱਚ ਵਕਫ਼ ਸੋਧ ਬਿੱਲ ਬਾਰੇ ਸਾਂਝੀ ਸੰਸਦੀ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਵਕਫ਼ ਜਾਇਦਾਦ ਦੀ ‘ਵਰਤੋਂ ਅਧੀਨ ਵਕਫ਼’ ਪਰਿਭਾਸ਼ਾ ਨੂੰ ਹਟਾਉਣ ਦੇ ਉਪਬੰਧ ਸੰਭਾਵੀ ਪ੍ਰਭਾਵ ਨਾਲ ਹੋਣਗੇ। ਡਰਾਫਟ ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਕਮੇਟੀ ਅਜਿਹੇ ਖ਼ਦਸ਼ਿਆਂ ਤੋਂ ਬਚਣ ਲਈ ਇੱਕ ਪ੍ਰਬੰਧ ਦਾ ਪ੍ਰਸਤਾਵ ਰੱਖਦੀ ਹੈ ਜੋ ਕਿ ਸਪੱਸ਼ਟ ਤੌਰ ’ਤੇ ਦੱਸਦਾ ਹੈ ਕਿ ਵਕਫ਼ ਦੀ ਪਰਿਭਾਸ਼ਾ ਤੋਂ ‘ਵਰਤੋਂ ਅਧੀਨ ਵਕਫ਼’ ਨੂੰ ਹਟਾਉਣਾ ਸੰਭਾਵੀ ਤੌਰ ’ਤੇ ਲਾਗੂ ਹੋਵੇਗਾ, ਮਤਲਬ ਮੌਜੂਦਾ ਵਕਫ਼ ਜਾਇਦਾਦਾਂ ਦੇ ਮਾਮਲੇ ਜੋ ਪਹਿਲਾਂ ਹੀ ‘ਵਰਤੋਂ ਅਧੀਨ ਵਕਫ਼’ ਵਜੋਂ ਰਜਿਸਟਰਡ ਹਨ, ਦੁਬਾਰਾ ਨਹੀਂ ਖੋਲ੍ਹੇ ਜਾਣਗੇ ਅਤੇ ਵਕਫ਼ ਜਾਇਦਾਦਾਂ ਵਜੋਂ ਹੀ ਰਹਿਣਗੇ।’’ ਹਾਲਾਂਕਿ, ਕਮੇਟੀ ਨੇ ਇਹ ਵੀ ਕਿਹਾ ਕਿ ਜਾਇਦਾਦ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਕਿਸੇ ਵਿਵਾਦ ਵਿੱਚ ਸ਼ਾਮਲ ਨਹੀਂ ਹੋਣੀ ਚਾਹੀਦੀ ਹੈ ਜਾਂ ਸਰਕਾਰੀ ਜਾਇਦਾਦ ਨਹੀਂ ਹੋਣੀ ਚਾਹੀਦੀ ਹੈ।
ਇਸ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨੇ ਥੋੜੇ ਸਮੇਂ ਦੇ ਨੋਟਿਸ ’ਤੇ ਮੀਟਿੰਗ ਸੱਦੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਦਲੀਲ ਦਿੱਤੀ ਕਿ ਉਨ੍ਹਾਂ ਕੋਲ ਖਰੜਾ ਰਿਪੋਰਟ ਦਾ ਅਧਿਐਨ ਕਰਨ ਲਈ ਜ਼ਿਆਦਾ ਸਮਾਂ ਨਹੀਂ ਹੈ। ਡੀਐਮਕੇ ਆਗੂ ਏ ਰਾਜਾ ਨੇ ਕਿਹਾ, ‘‘"ਵਕਫ਼ ਬਿੱਲ ਬਾਰੇ ਸਾਂਝੀ ਸੰਸਦੀ ਕਮੇਟੀ ਇੱਕ ਮਜ਼ਾਕ ਬਣ ਗਈ ਹੈ। ਸਾਨੂੰ ਦੱਸਿਆ ਗਿਆ ਸੀ ਕਿ ਕਮੇਟੀ ਦੀ ਖਰੜਾ ਰਿਪੋਰਟ ਅਤੇ ਇਸ ਦੇ ਬਿੱਲ ’ਤੇ ਭਲਕੇ ਸਵੇਰੇ 10 ਵਜੇ ਚਰਚਾ ਕੀਤੀ ਜਾਵੇਗੀ। ਇਹ 655 ਪੰਨਿਆਂ ਦੀ ਰਿਪੋਰਟ ਹੈ ਜੋ ਸਾਨੂੰ ਹੁਣੇ ਭੇਜੀ ਗਈ ਹੈ।’’ ਰਾਜਾ ਨੇ ਕਿਹਾ, ‘‘ਸੰਸਦ ਮੈਂਬਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਨੂੰ ਪੜ੍ਹਨ, ਟਿੱਪਣੀਆਂ ਦੇਣ ਅਤੇ ਅਸਹਿਮਤੀ ਨੋਟ ਪੇਸ਼ ਕਰਨ, ਜੋ ਕਿ ਸੰਭਵ ਨਹੀਂ ਹੈ। ਜੇਕਰ ਸਰਕਾਰ ਆਪਣੀ ਮਰਜ਼ੀ ਅਨੁਸਾਰ ਕੰਮ ਕਰਦੀ ਹੈ ਤਾਂ ਇੱਕ ਸੁਤੰਤਰ ਸੰਸਦੀ ਕਮੇਟੀ ਦਾ ਕੀ ਮਤਲਬ ਰਹਿ ਜਾਂਦਾ ਹੈ।’’
ਕਾਂਗਰਸ ਮੈਂਬਰ ਮੁਹੰਮਦ ਜਾਵੇਦ ਨੇ ਭਾਜਪਾ ’ਤੇ ਵਕਫ਼ ਜਾਇਦਾਦਾਂ ’ਤੇ ਕਬਜ਼ਾ ਕਰਨ ਲਈ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। -ਪੀਟੀਆਈ

Advertisement

Advertisement