For the best experience, open
https://m.punjabitribuneonline.com
on your mobile browser.
Advertisement

ਜਮਹੂਰੀ ਕਦਰਾਂ-ਕੀਮਤਾਂ ਨੂੰ ਪੈਰਾਂ ਹੇਠ ਮਧੋਲਣ ਵਾਲੇ ਸੰਸਦ ਮੈਂਬਰ ਆਪਣੇ ਅੰਦਰ ਝਾਤ ਮਾਰਨ: ਮੋਦੀ

12:10 PM Jan 31, 2024 IST
ਜਮਹੂਰੀ ਕਦਰਾਂ ਕੀਮਤਾਂ ਨੂੰ ਪੈਰਾਂ ਹੇਠ ਮਧੋਲਣ ਵਾਲੇ ਸੰਸਦ ਮੈਂਬਰ ਆਪਣੇ ਅੰਦਰ ਝਾਤ ਮਾਰਨ  ਮੋਦੀ
Advertisement

ਨਵੀਂ ਦਿੱਲੀ, 31 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਜਿਹੇ ਸਾਰੇ ਸੰਸਦ ਮੈਂਬਰਾਂ, ਜਿਨ੍ਹਾਂ ਦਾ ਹੁੱਲੜਬਾਜ਼ੀ ਕਰਨਾ ਸੁਭਾਅ ਬਣ ਗਿਆ ਹੈ ਅਤੇ ਜੋ ਜਮਹੂਰੀ ਕਦਰਾਂ-ਕੀਮਤਾਂ ਨੂੰ ਪੈਰਾਂ ਹੇਠ ਮਧੋਲਦੇ ਹਨ, ਨੂੰ ਆਤਮ ਚਿੰਤਨ ਕਰਨਾ ਚਾਹੀਦਾ ਹੈ। ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਲੋਕਤੰਤਰ ਪ੍ਰੇਮੀ ਹੁੱਲੜਬਾਜ਼ੀ, ਨਕਾਰਾਤਮਕਤਾ ਅਤੇ ਸ਼ਰਾਰਤੀ ਵਿਵਹਾਰ ਕਰਨ ਵਾਲਿਆਂ ਨੂੰ ਯਾਦ ਨਹੀਂ ਕਰਨਗੇ ਅਤੇ ਉਨ੍ਹਾਂ ਲਈ ਇਹ ਬਜਟ ਸੈਸ਼ਨ ਪਸ਼ਚਾਤਾਪ ਦਾ ਮੌਕਾ ਵੀ ਹੈ।ਪ੍ ਰਧਾਨ ਮੰਤਰੀ ਨੇ ਆਪਣਾ ਸੰਬੋਧਨ ‘ਰਾਮ-ਰਾਮ’ ਨਾਲ ਸ਼ੁਰੂ ਅਤੇ ਸਮਾਪਤ ਕੀਤਾ।

Advertisement

Advertisement
Advertisement
Author Image

Advertisement