ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਸਦ ਮੈਂਬਰ ਕਤਲ ਕੇਸ: ਸਰਗਨੇ ਦੀ ਵਾਪਸੀ ਲਈ ਇੰਟਰਪੋਲ ਦੀ ਮਦਦ ਲਵੇਗਾ ਬੰਗਲਾਦੇਸ਼

07:22 AM May 27, 2024 IST

ਢਾਕਾ, 26 ਮਈ
ਬੰਗਲਾਦੇਸ਼ ਵੱਲੋਂ ਸੱਤਾਧਾਰੀ ਅਵਾਮੀ ਲੀਗ ਪਾਰਟੀ ਦੇ ਕਾਨੂੰਨਘਾੜੇ ਅਨਵਾਰੁਲ ਅਜ਼ੀਮ ਅਨਾਰ ਦੇ ਕਤਲ ਕੇਸ ’ਚ ਭਗੌੜੇ ‘ਸਰਗਨੇ’ ਅਖਤਰੁਜ਼ਮਾਂ ਸ਼ਾਹੀਨ ਨੂੰ ਵਤਨ ਵਾਪਸ ਲਿਆਉਣ ਲਈ ਇੰਟਰਪੋਲ ਦੀ ਮਦਦ ਲਈ ਜਾਵੇਗੀ। ਅਨਵਾਰੁਲ ਦੀ ਪਿਛਲੇ ਹਫ਼ਤੇ ਕੋਲਕਾਤਾ ’ਚ ਹੱਤਿਆ ਕਰ ਦਿੱਤੀ ਗਈ ਸੀ। ਇਹ ਜਾਣਕਾਰੀ ਢਾਕਾ ਮੈਟਰੋਪੌਲੀਟਨ ਪੁਲੀਸ (ਡੀਐੱਮਪੀ) ਦੀ ਜਾਸੂਸੀ ਸ਼ਾਖਾ (ਡੀਬੀ) ਦੇ ਮੁਖੀ ਮੁਹੰਮਦ ਹਾਰੂਨ-ਉਰ-ਰਾਸ਼ਿਦ ਨੇ ਕਤਲ ਕੇਸ ਦੀ ਜਾਂਚ ਲਈ ਹਜ਼ਰਤ ਸ਼ਾਹਜਲਾਲ ਕੌਮਾਂਤਰੀ ਹਵਾਈ ਅੱਡੇ ਤੋਂ ਕੋਲਕਾਤਾ ਰਵਾਨਾ ਹੋਣ ਮੌਕੇ ਦਿੱਤੀ। ਦੱਸਣਯੋਗ ਹੈ ਕਿ ਅਵਾਮੀ ਲੀਗ ਦੇ ਕਾਲੀਗੰਜ ਉਪ ਜ਼ਿਲ੍ਹਾ ਇਕਾਈ ਦੇ ਮੁਖੀ ਅਨਵਾਰੁਲ ਅਜ਼ੀਮ ਅਨਾਰ ਇਲਾਜ ਲਈ 12 ਮਈ ਨੂੰ ਢਾਕਾ ਤੋਂ ਰਵਾਨਾ ਹੋਏ ਸਨ ਤੇ ਅਗਲੇ ਦਿਨ ਲਾਪਤਾ ਹੋ ਗਏ ਸਨ। ਕਤਲ ਕੇਸ ਦੀ ਜਾਂਚ ਲਈ ਤਿੰਨ ਮੈਂਬਰੀ ਟੀਮ ਢਾਕਾ ਤੋਂ ਕੋਲਕਾਤਾ ਪਹੁੰਚ ਚੁੱਕੀ ਹੈ। -ਪੀਟੀਆਈ

Advertisement

Advertisement
Advertisement