ਸੰਸਦ ਸੁਰੱਖਿਆ ਸੰਨ੍ਹ: 6 ’ਚੋਂ 5 ਮੁਲਜ਼ਮਾਂ ਨੇ ਪੋਲੀਗ੍ਰਾਫ਼ ਟੈਸਟ ਲਈ ਆਪਣੀ ਸਹਿਮਤੀ ਦਿੱਤੀ
02:37 PM Jan 05, 2024 IST
Advertisement
ਨਵੀਂ ਦਿੱਲੀ, 5 ਜਨਵਰੀ
ਸੰਸਦ ਦੀ ਸੁਰੱਖਿਆ ਸੰਨ੍ਹ ਮਾਮਲੇ ਵਿੱਚ ਗ੍ਰਿਫਤਾਰ ਛੇ ਮੁਲਜ਼ਮਾਂ ਵਿੱਚੋਂ ਪੰਜ ਨੇ ਅੱਜ ਇੱਥੇ ਅਦਾਲਤ ਵਿੱਚ ਆਪਣਾ ਪੋਲੀਗ੍ਰਾਫ ਟੈਸਟ ਕਰਵਾਉਣ ਲਈ ਸਹਿਮਤੀ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਹਰਦੀਪ ਕੌਰ ਨੇ ਵੀ ਸਾਰੇ ਮੁਲਜ਼ਮਾਂ ਮਨੋਰੰਜਨ ਡੀ, ਸਾਗਰ ਸ਼ਰਮਾ, ਅਮੋਲ ਧਨਰਾਜ ਸ਼ਿੰਦੇ, ਨੀਲਮ ਆਜ਼ਾਦ, ਲਲਿਤ ਝਾਅ ਅਤੇ ਮਹੇਸ਼ ਕੁਮਾਵਤ ਦੇ ਪੁਲੀਸ ਰਿਮਾਂਡ ’ਚ ਅੱਠ ਦਿਨ ਦਾ ਹੋਰ ਵਾਧਾ ਕਰ ਦਿੱਤਾ। ਆਜ਼ਾਦ ਨੂੰ ਛੱਡ ਕੇ ਮੁਲਜ਼ਮਾਂ ਨੇ ਅਦਾਲਤ ਦੇ ਸਾਹਮਣੇ ਟੈਸਟ ਲਈ ਆਪਣੀ ਸਹਿਮਤੀ ਦਿੱਤੀ।
Advertisement
Advertisement
Advertisement