ਸੰਸਦ ਧੱਕਾ-ਮੁੱਕੀ ਮਾਮਲਾ: ਭਾਜਪਾ ਦੇ ਜ਼ਖਮੀ ਸੰਸਦ ਮੈਂਬਰਾਂ ਦੀ ਹਸਪਤਾਲ ’ਚੋਂ ਛੁੱਟੀ
06:47 AM Dec 24, 2024 IST
ਨਵੀਂ ਦਿੱਲੀ : ਸੰਸਦ ਕੰਪਲੈਕਸ ਵਿੱਚ ਵਿਰੋਧੀ ਅਤੇ ਐੱਨਡੀਏ ਦੇ ਸੰਸਦ ਮੈਂਬਰਾਂ ਵਿਚਾਲੇ ਹਾਲ ਹੀ ਦੌਰਾਨ ਹੋਈ ਕਥਿਤ ਧੱਕਾਮੁੱਕੀ ’ਚ ਜ਼ਖਮੀ ਹੋਏ ਭਾਜਪਾ ਦੇ ਦੋ ਸੰਸਦ ਮੈਂਬਰਾਂ ਨੂੰ ਅੱਜ ਰਾਮ ਮਨੋਹਰ ਲੋਹੀਆ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਘਟਨਾ ਦੌਰਾਨ ਪ੍ਰਤਾਪ ਸਾਰੰਗੀ (69) ਅਤੇ ਮੁਕੇਸ਼ ਰਾਜਪੂਤ ਨੂੰ 19 ਦਸੰਬਰ ਨੂੰ ਸਿਰ ’ਚ ਸੱਟ ਲੱਗਣ ਕਾਰਨ ਹਸਪਤਾਲ ਲਿਆਂਦਾ ਗਿਆ ਸੀ। ਇੱਕ ਸੀਨੀਅਰ ਡਾਕਟਰ ਨੇ ਦੱਸਿਆ, ‘‘ਦੋਵਾਂ ਸੰਸਦ ਮੈਂਬਰਾਂ ਦੀ ਹਾਲਤ ਹੁਣ ਬਿਹਤਰ ਹੈ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।’’ ਦੋਵਾਂ ਸੰਸਦ ਮੈਂਬਰਾਂ ਨੂੰ ਆਈਸੀਯੂ ’ਚ ਨਿਗਰਾਨੀ ਹੇਠ ਰੱਖਿਆ ਗਿਆ ਸੀ ਅਤੇ ਸ਼ਨਿਚਰਵਾਰ ਉਨ੍ਹਾਂ ਨੂੰ ਵਾਰਡ ’ਚ ਤਬਦੀਲ ਕੀਤਾ ਗਿਆ ਸੀ। ਡਾਕਟਰਾਂ ਮੁਤਾਬਕ ਸਾਰੰਗੀ ਦਿਲ ਸਬੰਧੀ ਬਿਮਾਰੀ ਤੋਂ ਪੀੜਤ ਹਨ ਤੇ ਉਨ੍ਹਾਂ ਦੇ ਸਟੰਟ ਪਿਆ ਹੋਇਆ ਹੈ। -ਪੀਟੀਆਈ
Advertisement
Advertisement