ਸੰਸਦ ਰੌਲੇ-ਰੱਪੇ ਲਈ ਨਹੀਂ, ਸੰਵਾਦ ਤੇ ਵਿਚਾਰ-ਚਰਚਾ ਲਈ ਹੈ: ਧਨਖੜ
02:05 PM Aug 22, 2023 IST
ਜੈਪੁਰ, 22 ਅਗਸਤ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਸੰਸਦ ਤੇ ਸੂਬਾਈ ਅਸੈਂਬਲੀਆਂ ਅੜਿੱਕੇ ਜਾਂ ਰੌਲਾ-ਰੱਪਾ ਪਾਉਣ ਲਈ ਨਹੀਂ ਬਲਕਿ ‘ਸੰਵਾਦ, ਵਿਚਾਰ ਚਰਚਾ ਤੇ ਡਬਿੇਟ ਲਈ’ ਹਨ। ਉਨ੍ਹਾਂ ਕਿਹਾ, ‘ਰਾਜ ਸਭਾ ਦੇ ਚੇਅਰਮੈਨ ਵਜੋਂ ਮੈਂ ਆਪਣੀ ਪੀੜ ਬਿਆਨ ਕਰਨਾ ਚਾਹੁੰਦਾ ਹਾਂ। ਸੰਵਿਧਾਨ ਸਭਾ, ਜਿਸ ਨੇ ਸਾਨੂੰ ਸੰਵਿਧਾਨ ਦਿੱਤਾ ਹੈ, ਦੀਆਂ ਕਰੀਬ ਤਿੰਨ ਸਾਲਾਂ ਵਿੱਚ ਕਈ ਬੈਠਕਾਂ ਹੋਈਆਂ। ਇਸ ਅਸੈਂਬਲੀ ਤੋਂ ਪਹਿਲਾਂ ਦੇ ਮੁੱਦੇ ਮੌਜੂਦਾ ਮਾਮਲਿਆਂ ਦੇ ਮੁਕਾਬਲੇ ਵੰਡਣ ਵਾਲੇ ਅਤੇ ਗੁੰਝਲਦਾਰ ਸਨ, ਪਰ ਉਹ ਸਾਰੇ ਵਿਚਾਰ-ਵਟਾਂਦਰੇ ਰਾਹੀਂ ਹੱਲ ਕੀਤੇ ਗਏ ਸਨ।’’ ਧਨਖੜ ਇਥੇ ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਸੈਨਿਕ ਸਕੂਲ ਦੇ ਇਕ ਸਮਾਗਮ ਦੌਰਾਨ ਬੋਲ ਰਹੇ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਅਨੁਸ਼ਾਸਨ ਵਿੱਚ ਰਹਿਣ, ਨਾਕਾਮੀਆਂ ਤੋਂ ਨਾ ਡਰਨ ਤੇ ਕੌਮੀ ਹਿੱਤ ਨੂੰ ਸਭ ਤੋਂ ਉਪਰ ਰੱਖਣ। -ਪੀਟੀਆਈ
Advertisement
Advertisement