For the best experience, open
https://m.punjabitribuneonline.com
on your mobile browser.
Advertisement

ਕੰਧ ਡਿੱਗਣ ਕਾਰਨ ਪਾਰਕਿੰਗ ਮੁਲਾਜ਼ਮ ਦੀ ਮੌਤ, ਇੱਕ ਜ਼ਖ਼ਮੀ

08:50 AM Jul 11, 2023 IST
ਕੰਧ ਡਿੱਗਣ ਕਾਰਨ ਪਾਰਕਿੰਗ ਮੁਲਾਜ਼ਮ ਦੀ ਮੌਤ  ਇੱਕ ਜ਼ਖ਼ਮੀ
Advertisement

ਨਵੀਂ ਦਿੱਲੀ: ਇੱਥੋਂ ਦੇ ਸੁੰਦਰ ਨਗਰ ਇਲਾਕੇ ’ਚ ਭਾਰੀ ਮੀਂਹ ਕਾਰਨ ਇਕ ਕੰਧ ਡਿੱਗਣ ਕਰਕੇ 32 ਸਾਲਾ ਪਾਰਕਿੰਗ ਕਰਮਚਾਰੀ ਦੀ ਮੌਤ ਹੋ ਗਈ ਅਤੇ ਇਕ ਦੁਕਾਨਦਾਰ ਜ਼ਖਮੀ ਹੋ ਗਿਆ। ਪੁਲੀਸ ਮੁਤਾਬਕ ਉਨ੍ਹਾਂ ਨੂੰ ਐਤਵਾਰ ਨੂੰ ਸੂਚਨਾ ਮਿਲੀ ਸੀ ਕਿ ਮਥੁਰਾ ਰੋਡ ’ਤੇ ਸੁੰਦਰ ਨਗਰ ’ਚ ਭਾਰੀ ਮੀਂਹ ਕਾਰਨ ਇਕ ਕੰਧ ਡਿੱਗ ਗਈ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਦੱਖਣੀ ਪੂਰਬੀ) ਰਾਜੇਸ਼ ਦਿਓ ਨੇ ਕਿਹਾ, “ਸਾਡੀ ਟੀਮ ਮੌਕੇ ’ਤੇ ਪਹੁੰਚੀ ਅਤੇ ਇੱਕ ਨਿੱਜੀ ਜੇਸੀਬੀ ਮਸ਼ੀਨ ਬੁਲਾ ਕੇ ਕੰਧ ਤੋਂ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ। ਦੋ ਲੋਕਾਂ ਨੂੰ ਜ਼ਖਮੀ ਹਾਲਤ ’ਚ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ।’’ਇਨ੍ਹਾਂ ’ਚੋਂ ਰਾਕੇਸ਼ ਕੁਮਾਰ ਮਿਸ਼ਰਾ ਨਾਮ ਦੇ ਵਿਅਕਤੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਹ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਅਧਿਕਾਰੀ ਅਨੁਸਾਰ ਮਿੱਠਾਪੁਰ ਵਾਸੀ ਅਸ਼ੋਕ ਚੰਦ ਮਿਸ਼ਰਾ (50) ਦਾ ਇਲਾਜ ਚੱਲ ਰਿਹਾ ਹੈ। -ਪੱਤਰ ਪ੍ਰੇਰਕ

Advertisement

Advertisement
Tags :
Author Image

joginder kumar

View all posts

Advertisement
Advertisement
×