ਪੈਰਿਸ ਪੈਰਾਲੰਪਿਕ: ਪ੍ਰਵੀਨ ਨੇ ਉੱਚੀ ਛਾਲ ਵਿੱਚ ਸੋਨ ਤਗ਼ਮਾ ਜਿੱਤਿਆ
06:48 PM Sep 06, 2024 IST
ਪੈਰਿਸ, 6 ਸਤੰਬਰ
ਟੋਕੀਓ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਭਾਰਤ ਦੇ ਪ੍ਰਵੀਨ ਕੁਮਾਰ ਨੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੀ ਉੱਚੀ ਛਾਲ ਟੀ64 ਮੁਕਾਬਲੇ ਵਿੱਚ ਏਸ਼ਿਆਈ ਰਿਕਾਰਡ ਤੋੜ ਕੇ ਸੋਨ ਤਗ਼ਮਾ ਜਿੱਤਿਆ। ਛੋਟੇ ਪੈਰ ਨਾਲ ਪੈਦਾ ਹੋਏ ਨੋਇਡਾ ਦੇ ਪ੍ਰਵੀਨ (21 ਸਾਲ) ਨੇ ਛੇ ਖਿਡਾਰੀਆਂ ਵਿੱਚ 2.08 ਮੀਟਰ ਨਾਲ ਸੈਸ਼ਨ ਦੀ ਸਰਵੋਤਮ ਛਾਲ ਲਾਈ ਅਤੇ ਸਿਖਰਲਾ ਸਥਾਨ ਹਾਸਲ ਕੀਤਾ। ਅਮਰੀਕਾ ਦੇ ਡੈਰੇਕ ਲੌਕੀਡੈਂਟ ਨੇ 2.06 ਮੀਟਰ ਦੀ ਸਰਵੋਤਮ ਛਾਲ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਉਜ਼ਬੇਕਿਸਤਾਨ ਦੇ ਟੇਮੁਰਬੇਕ ਗਿਆਜ਼ੋਵ ਨੇ ਵਿਅਕਤੀਗਤ ਸਰਵੋਤਮ 2.03 ਮੀਟਰ ਨਾਲ ਤੀਸਰਾ ਸਥਾਨ ਹਾਸਲ ਕੀਤਾ। -ਪੀਟੀਆਈ
Advertisement
Advertisement