For the best experience, open
https://m.punjabitribuneonline.com
on your mobile browser.
Advertisement

ਰੰਗਾਰੰਗ ਉਦਘਾਟਨ ਸਮਾਰੋਹ ਨਾਲ ਪੈਰਿਸ ਪੈਰਾਲੰਪਿਕ ਖੇਡਾਂ ਸ਼ੁਰੂ

07:46 AM Aug 30, 2024 IST
ਰੰਗਾਰੰਗ ਉਦਘਾਟਨ ਸਮਾਰੋਹ ਨਾਲ ਪੈਰਿਸ ਪੈਰਾਲੰਪਿਕ ਖੇਡਾਂ ਸ਼ੁਰੂ
ਤੁਰਕੀ ਦੀ ਖਿਡਾਰਨ ਦਾ ਮੁਕਾਬਲਾ ਕਰਦੀ ਹੋਈ ਅਰੁਣਾ ਤੰਵਰ। -ਫੋਟੋ: ਰਾਇਟਰਜ਼
Advertisement

ਪੈਰਿਸ, 29 ਅਗਸਤ
ਓਲੰਪਿਕਸ ਦੀ ਮੇਜ਼ਬਾਨੀ ਦੇ ਕੁੱਝ ਹਫ਼ਤਿਆਂ ਮਗਰੋਂ ਹੀ ਪੈਰਿਸ ਵਿੱਚ ਕਰੀਬ ਚਾਰ ਘੰਟੇ ਤੱਕ ਸ਼ਹਿਰ ਦੇ ਵਿਚਕਾਰ ਚੱਲੇ ਉਦਘਾਟਨੀ ਸਮਾਰੋਹ ਨਾਲ ਪੈਰਾਲੰਪਿਕ ਦਾ ਆਗਾਜ਼ ਹੋਇਆ। ਢਲਦੇ ਸੂਰਜ ਦੀ ਮੱਧਮ ਰੌਸ਼ਨੀ ਵਿੱਚ ਹਜ਼ਾਰਾਂ ਖਿਡਾਰੀਆਂ ਨੇ ਚੈਂਪਸ ਐਲੀਸਿਸ ਐਵੇਨਿਊ ਤੋਂ ਪਲੇਸ ਡੇ ਲਾ ਕੋਨਕੋਰਡ ਤੱਕ ਪਰੇਡ ਵਿੱਚ ਹਿੱਸਾ ਲਿਆ, ਜਿੱਥੇ ਫਰਾਂਸ ਦੇ ਰਾਸ਼ਟਰਪਤੀ ਅਮੈਨੂਅਲ ਮੈਕਰੌਂ ਨੇ ਪੈਰਾਲੰਪਿਕ ਖੇਡਾਂ ਦੇ ਅਧਿਕਾਰਕ ਸ਼ੁਰੂਆਤ ਦਾ ਐਲਾਨ ਕੀਤਾ।
ਅੱਠ ਸਤੰਬਰ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਦੇ 22 ਮੁਕਾਬਲਿਆਂ ਵਿੱਚ 4000 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਦਿਵਿਆਂਗ, ਨੇਤਰਹੀਣ ਜਾਂ ਬੌਧਿਕ ਤੌਰ ’ਤੇ ਅਸਮਰੱਥ ਖਿਡਾਰੀ ਸ਼ਾਮਲ ਹਨ।
ਓਲੰਪਿਕ ਵਾਂਗ ਪੈਰਾਲੰਪਿਕ ਦਾ ਉਦਘਾਟਨ ਸਮਾਰੋਹ ਵੀ ਸਟੇਡੀਅਮ ਵਿੱਚ ਨਹੀਂ ਕਰਵਾਇਆ ਗਿਆ। ਲੜਾਕੂ ਜਹਾਜ਼ਾਂ ’ਚੋਂ ਤਿੰਨ ਰੰਗ ਲਾਲ, ਸਫੈਦ ਅਤੇ ਨੀਲੇ ਰੰਗ ਨੂੰ ਬਿਖੇਰੇ ਗਏ। ਇਸ ਮਗਰੋਂ ਵਰਣਮਾਲਾ ਅਨੁਸਾਰ ਦੇਸ਼ਾਂ ਦੇ ਖਿਡਾਰੀਆਂ ਦੀ ਪਰੇਡ ਹੋਈ।
ਬ੍ਰਾਜ਼ੀਲ ਦੇ ਦਲ ਵਿੱਚ 250 ਤੋਂ ਵੱਧ ਮੈਂਬਰ ਸਨ ਤਾਂ ਮਿਆਂਮਾਰ ਦੇ ਦਲ ਵਿੱਚ ਸਿਰਫ਼ ਤਿੰਨ ਖਿਡਾਰੀ ਸੀ। ਪੈਰਾਲੰਪਿਕ ਖੇਡਾਂ ਦੀ ਮਸ਼ਾਲ ਸਾਬਕਾ ਓਲੰਪਿਕ ਵ੍ਹੀਲਚੇਅਰ ਟੈਨਿਸ ਸੋਨ ਤਗ਼ਮਾ ਜੇਤੂ ਮਾਈਕਲ ਜ਼ੇਰੇਮਿਆਜ਼ ਲੈ ਕੇ ਆਏ।
ਨੇਜ਼ਾ ਖਿਡਾਰੀ ਸੁਮਿਤ ਅੰਤਿਲ ਅਤੇ ਸ਼ਾਟਪੁੱਟ ਖਿਡਾਰਨ ਭਾਗਿਅਸ੍ਰੀ ਜਾਧਵ ਨੇ ਪੈਰਾਲੰਪਿਕ ਉਦਘਾਟਨੀ ਸਮਾਰੋਹ ਵਿੱਚ ਭਾਰਤੀ ਦਲ ਦੀ ਅਗਵਾਈ ਕੀਤੀ। ਭਾਰਤ ਨੇ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਆਪਣਾ ਸਭ ਤੋਂ ਵੱਡਾ 179 ਮੈਂਬਰੀ ਦਲ ਭੇਜਿਆ ਹੈ, ਜਿਸ ਵਿੱਚ 12 ਖੇਡਾਂ ਦੇ 84 ਖਿਡਾਰੀ ਸ਼ਾਮਲ ਹਨ। ਟੋਕੀਓ ਪੈਰਾਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਅੰਤਿਲ ਅਤੇ ਚੀਨ ਵਿੱਚ ਏਸ਼ਿਆਈ ਪੈਰਾ ਖੇਡਾਂ ’ਚ ਚਾਂਦੀ ਦਾ ਤਗ਼ਮਾ ਜੇਤੂ ਭਾਗਿਆਸ੍ਰੀ ਭਾਰਤੀ ਦਲ ਦੇ ਝੰਡਾਬਰਦਾਰ ਸੀ।
ਭਾਰਤ ਨੇ ਪਿਛਲੀਆਂ ਖੇਡਾਂ ਵਿੱਚ ਪੰਜ ਸੋਨ ਤਗ਼ਮਿਆਂ ਸਣੇ 19 ਤਗ਼ਮੇ ਜਿੱਤੇ ਸੀ। -ਏਪੀ/ਪੀਟੀਆਈ

Advertisement

ਤਾਇਕਵਾਂਡੋ: ਅਰੁਣਾ ਤੰਵਰ 16ਵੇਂ ਗੇੜ ’ਚ ਹਾਰੀ

ਭਾਰਤ ਦੀ ਅਰੁਣਾ ਤੰਵਰ ਨੂੰ ਅੱਜ ਇੱਥੇ ਪੈਰਿਸ ਪੈਰਾਲੰਪਿਕ ਦੇ ਤਾਇਕਵਾਂਡੋ ਮੁਕਾਬਲੇ ਵਿੱਚ ਮਹਿਲਾਵਾਂ ਦੇ 44-47 ਕਿਲੋ ਭਾਰ ਵਰਗ ਦੇ 16ਵੇਂ ਗੇੜ ਵਿੱਚ ਤੁਰਕੀ ਦੀ ਨੁਰਸਿਹਾਨ ਏਕਿੰਸੀ ਤੋਂ 0-19 ਨਾਲ ਹਾਰ ਝੱਲਣੀ ਪਈ। ਅਰੁਣਾ, ਤੁਰਕੀ ਦੀ ਆਪਣੀ ਵਿਰੋਧੀ ਨੂੰ ਟੱਕਰ ਨਹੀਂ ਦੇ ਸਕੀ। ਇਸ ਦੌਰਾਨ ਭਾਰਤੀ ਖਿਡਾਰਨ ਨੇ ਇੱਕ ਪੈਨਲਟੀ ਅੰਕ ਵੀ ਗੁਆਇਆ। ਕੇ44 ਵਰਗ ਵਿੱਚ ਉਹ ਖਿਡਾਰੀ ਹਿੱਸਾ ਲੈਂਦੇ ਹਨ, ਜਿਨ੍ਹਾਂ ਦਾ ਇੱਕ ਹੱਥ ਕੂਹਣੀ ਤੋਂ ਉੱਪਰ ਕੰਮ ਨਹੀਂ ਕਰਦਾ। ਪੈਰਾ ਤਾਇਕਵਾਂਡੋ ਨੂੰ 2021 ਵਿੱਚ ਟੋਕੀਓ ਪੈਰਾਲੰਪਿਕ ਦੌਰਾਨ ਸ਼ਾਮਲ ਕੀਤਾ ਗਿਆ ਸੀ।

Advertisement

Advertisement
Author Image

joginder kumar

View all posts

Advertisement