ਪੈਰਿਸ ਓਲੰਪਿਕ: ਵਿਨੇਸ਼ ਫੋਗਾਟ ਪੋਲੀਕਲੀਨਿਕ ਵਿੱਚ ਦਾਖ਼ਲ
ਪੈਰਿਸ, 7 ਅਗਸਤ
ਮਹਿਲਾ ਵਰਗ ਕੁਸ਼ਤੀ ਵਿਚ ਅਯੋਗ ਠਹਿਰਾਏ ਜਾਣ ਤੋਂ ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਅਨੁਸਾਰ ਉਸ ਨੂੰ ਡੀਹਾਈਡ੍ਰੇਸ਼ਨ ਕਾਰਨ ਖੇਡ(ਓਲੰਪਿਕ) ਵਿਲੇਜ ਦੇ ਪੋਲੀਕਲੀਨਿਕ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੈਰਿਸ ਓਲੰਪਿਕ ਵਿੱਚ ਕੁਸ਼ਤੀ ਇਵੈਂਟ ਲਈ ਕੁਝ ਗ੍ਰਾਮ ਵੱਧ ਭਾਰ ਹੋਣ ਕਾਰਨ ਵਿਨੇਸ਼ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਵਿਨੇਸ਼ ਫੋਗਾਟ ਨੂੰ ਡੀਹਾਈਡ੍ਰੇਸ਼ਨ ਕਾਰਨ ਖੇਡ (ਓਲੰਪਿਕ) ਵਿਲੇਜ ਦੇ ਅੰਦਰ ਹੀ ਪੌਲੀਕਲੀਨਿਕ ਵਿੱਚ ਦਾਖਲ ਕਰਵਾਇਆ ਗਿਆ, ਨਾ ਕਿ ਕਿਸੇ ਹਸਪਤਾਲ ਵਿੱਚ।
ਉਧਰ ਭਾਰਤੀ ਓਲੰਪਿਕ ਸੰਘ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਵਿਨੇਸ਼ ਦੇ ਜ਼ਿਆਦਾ ਵਜ਼ਨ ਕਾਰਨ ਖੇਡਾਂ ਤੋਂ ਬਾਹਰ ਹੋਣ ਬਾਰੇ ਸੰਬੋਧਨ ਕੀਤਾ ਅਤੇ ਗਰੈਪਲਰ ਦੀ ਨਿੱਜਤਾ ਦਾ ਸਨਮਾਨ ਕਰਨ ਲਈ ਕਿਹਾ। ਈਵੈਂਟ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਨੂੰ ਮੁਕਾਬਲੇ 'ਚ ਆਖਰੀ ਸਥਾਨ 'ਤੇ ਰੱਖਿਆ ਜਾਵੇਗਾ।
ਅਯੋਗ ਠਹਿਰਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈਓਏ ਮੁਖੀ ਪੀਟੀ ਊਸ਼ਾ ਨਾਲ ਗੱਲ ਕੀਤੀ। -ਆਈਏਐੱਨਐੱਸ
🚨 It is with regret that the Indian contingent shares news of the disqualification of Vinesh Phogat from the Women’s Wrestling 50kg class. Despite the best efforts by the team through the night, she weighed in a few grams over 50kg this morning. No further comments will be made…
— Team India (@WeAreTeamIndia) August 7, 2024