ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਰਿਸ ਓਲੰਪਿਕ: ਪੀਵੀ ਸਿੰਧੂੁ ਤੇ ਸ਼ਰਤ ਕਮਲ ਹੋਣਗੇ ਝੰਡਾਬਰਦਾਰ

07:40 AM Jul 09, 2024 IST
ਪੀਵੀ ਸਿੰਧੂ

ਨਵੀਂ ਦਿੱਲੀ: ਓਲੰਪਿਕ ਖੇਡਾਂ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅਤੇ ਟੇਬਲ ਟੈਨਿਸ ਸਟਾਰ ਸ਼ਰਤ ਕਮਲ ਪੈਰਿਸ ਓਲੰਪਿਕਸ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤ ਦੇ ਝੰਡਾਬਰਦਾਰ ਹੋਣਗੇ। ਇਸੇ ਤਰ੍ਹਾਂ ਲੰਡਨ ਓਲੰਪਿਕਸ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਨਿਸ਼ਾਨੇਬਾਜ਼ ਗਗਨ ਨਾਰੰਗ ਨੇ ਅੱਜ ਪੈਰਿਸ ਓਲੰਪਿਕ ਲਈ ਭਾਰਤ ਦੇ ‘ਸ਼ੈੱਫ-ਡੀ-ਮਿਸ਼ਨ’ ਵਜੋਂ ਮੁੱਕੇਬਾਜ਼ ਮੈਰੀਕੌਮ ਦੀ ਜਗ੍ਹਾ ਲਈ। ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਦੱਸਿਆ ਕਿ ਮੈਰੀਕੌਮ ਦੇ ਅਸਤੀਫ਼ੇ ਮਗਰੋਂ 41 ਸਾਲਾ ਡਿਪਟੀ ਸੀਡੀਐੱਮ ਨਾਰੰਗ ਨੂੰ ਇਹ ਅਹੁਦਾ ਮਿਲਣਾ ਤੈਅ ਸੀ।

Advertisement

ਸ਼ਰਤ ਕਮਲ

ਪੀਟੀ ਊਸ਼ਾ ਨੇ ਕਿਹਾ, ‘‘ਮੈਂ ਆਪਣੀ ਟੀਮ ਦੀ ਅਗਵਾਈ ਲਈ ਓਲੰਪਿਕ ਤਗ਼ਮਾ ਜੇਤੂ ਨੂੰ ਲੱਭ ਰਹੀ ਸੀ ਅਤੇ ਮੇਰਾ ਨੌਜਵਾਨ ਸਹਿ-ਕਰਮੀ ਮੈਰੀਕੌਮ ਦਾ ਢੁੱਕਵਾਂ ਬਦਲ ਹੈ।’’ ਨਿਊਜ਼ ਏਜੰਸੀ ਨੇ ਇਸ ਤੋਂ ਪਹਿਲਾਂ ਖਬਰ ਦਿੱਤੀ ਸੀ ਕਿ ਨਾਰੰਗ ਭਾਰਤੀ ਦਲ ਦਾ ਮਿਸ਼ਨ ਪ੍ਰਮੁੱਖ ਬਣਨ ਦੀ ਦੌੜ ਵਿੱਚ ਸ਼ਾਮਲ ਹੈ। ਊਸ਼ਾ ਨੇ ਕਿਹਾ, ‘‘ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਦੋ ਓਲੰਪਿਕ ਤਗ਼ਮੇ ਜਿੱਤਣ ਵਾਲੀ ਭਾਰਤ ਦੀ ਇਕਲੌਤੀ ਮਹਿਲਾ ਖਿਡਾਰਨ ਪੀਵੀ ਸਿੰਧੂ ਉਦਘਾਟਨ ਸਮਾਰੋਹ ਵਿੱਚ ਟੇਬਲ ਟੈਨਿਸ ਖਿਡਾਰੀ ਏ ਸ਼ਰਤ ਕਮਲ ਨਾਲ ਝੰਡਾਬਰਦਾਰ ਹੋਵੇਗੀ।’’
ਉਨ੍ਹਾਂ ਕਿਹਾ, ‘‘ਮੈਨੂੰ ਭਰੋਸਾ ਹੈ ਕਿ ਸਾਡੇ ਖਿਡਾਰੀ ਪੈਰਿਸ 2024 ਓਲੰਪਿਕ ਖੇਡਾਂ ਵਿੱਚ ਭਾਰਤ ਲਈ ਸਰਵੋਤਮ ਪ੍ਰਦਰਸ਼ਨ ਕਰਨ ਲਈ ਤਿਆਰ ਹਨ।’’ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਸ਼ਰਤ ਕਮਲ ਨੂੰ ਮਾਰਚ ਮਹੀਨੇ ਝੰਡਾਬਰਦਾਰ ਵਜੋਂ ਨਾਮਜ਼ਦ ਕੀਤਾ ਸੀ ਪਰ ਮਹਿਲਾ ਅਥਲੀਟ ਨੂੰ ਚੁਣਨ ਦੇ ਫ਼ੈਸਲੇ ਵਿੱਚ ਦੇਰੀ ਹੋ ਗਈ ਸੀ। -ਪੀਟੀਆਈ

Advertisement
Advertisement
Advertisement