ਪੈਰਿਸ ਓਲੰਪਿਕ: ਭਾਰਤ ਦੀ ਪੀਵੀ ਸਿੰਧੂ ਆਸਾਨ ਜਿੱਤ ਨਾਲ ਅਗਲੇ ਗੇੜ ’ਚ ਦਾਖ਼ਲ
01:37 PM Jul 28, 2024 IST
Advertisement
ਪੈਰਿਸ, 28 ਜੁਲਾਈ
ਭਾਰਤ ਦੀ ਪੀਵੀ ਸਿੰਧੂ ਪੈਰਿਸ ਓਲੰਪਿਕ ਦੇ ਬੈਡਮਿੰਟਨ ਮੁਕਾਬਲਿਆਂ ਵਿਚ ਮਹਿਲਾ ਵਰਗ ਦੇ ਗਰੁੱਪ ਐੱਮ ਵਿਚ ਮਾਲਦੀਵ ਦੀ ਅਬਦੁਲ ਰੱਜਾਕ ਖਿਲਾਫ਼ 21-9, 21-6 ਦੀ ਆਸਾਨ ਜਿੱਤ ਨਾਲ ਅਗਲੇ ਗੇੜ ਵਿਚ ਦਾਖ਼ਲ ਹੋ ਗਈ ਹੈ। ਆਲਮੀ ਦਰਜਾਬੰਦੀ ਵਿਚ ਦਸਵੇਂ ਨੰਬਰ ਦੀ ਖਿਡਾਰਨ ਨੇ 2016 ਦੀ ਰੀਓ ਓਲੰਪਿਕ ਖੇਡਾਂ ਵਿਚ ਚਾਂਦੀ ਤੇ ਪਿਛਲੀਆਂ ਟੋਕੀਓ ਖੇਡਾਂ ਵਿਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਸਿੰਧੂ ਹੁਣ ਅਗਲੇ ਗੇੜ ਵਿਚ ਬੁੱਧਵਾਰ ਨੂੰ ਐਸਟੋਨੀਆ ਦੀ ਕ੍ਰਿਸਟਿਨ ਕੁਬਾ ਨਾਲ ਮੈਚ ਖੇਡੇਗੀ। -ਪੀਟੀਆਈ
Advertisement
Advertisement
Advertisement