ਪੈਰਿਸ ਓਲੰਪਿਕ: ਭਾਰਤ ਸੈਮੀ ਫਾਈਨਲ ਵਿੱਚ ਪਹੁੰਚਿਆ
03:44 PM Aug 04, 2024 IST
ਮੈਚ ਦੌਰਾਨ ਗੇਂਦ ਲਈ ਬਰਤਾਨਵੀ ਖਿਡਾਰੀ ਨਾਲ ਭਿੜਦਾ ਹੋਇਆ ਭਾਰਤ ਦਾ ਹਾਰਦਿਕ ਸਿੰਘ। -ਫੋਟੋ: ਪੀਟੀਆਈ
ਪੈਰਿਸ, 4 ਅਗਸਤ
ਪੂਰੇ 42 ਮਿੰਟ ਦਸ ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ ਭਾਰਤੀ ਹਾਕੀ ਟੀਮ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਪੈਨਲਟੀ ਸ਼ੂਟਆਊਟ ਵਿੱਚ ਬਰਤਾਨੀਆ ਨੂੰ 4-2 ਨਾਲ ਹਰਾ ਕੇ ਪੈਰਿਸ ਓਲੰਪਿਕ ਦੇ ਸੈਮੀ ਫਾਈਨਲ ਵਿੱਚ ਪਹੁੰਚ ਗਈ। ਬਰਤਾਨੀਆ ਨੇ 28 ਵਾਰ ਭਾਰਤੀ ਗੋਲ ’ਤੇ ਹਮਲਾ ਕੀਤਾ ਪਰ ਉਸ ਨੂੰ ਸਿਰਫ ਇਕ ਵਾਰ ਸਫਲਤਾ ਮਿਲੀ।
Advertisement
ਨਿਰਧਾਰਤ ਸਮੇਂ ਤੱਕ ਮੈਚ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਹੋਇਆ। ਇਸ ਵਿੱਚ ਭਾਰਤ ਵਾਸਤੇ ਕਪਤਾਨ ਹਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਲਲਿਤ ਉਪਾਧਿਆਏ ਅਤੇ ਰਾਜਕੁਮਾਰ ਪਾਲ ਨੇ ਗੋਲ ਕੀਤੇ ਜਦਕਿ ਇੰਗਲੈਂਡ ਦੇ ਦੋ ਸ਼ਾਟ ਪੀਆਰ ਸ੍ਰੀਰਾਜੇਸ਼ ਨੇ ਬਚਾਅ ਲਏ। -ਪੀਟੀਆਈ
Advertisement
Advertisement
Related News
Advertisement