ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਰਿਸ ਓਲੰਪਿਕ ਖੇਡਾਂ

06:32 AM Jul 26, 2024 IST

ਪੈਰਿਸ ਓਲੰਪਿਕ ਖੇਡਾਂ ਦੇ ਰਸਮੀ ਉਦਘਾਟਨ ਤੋਂ ਪਹਿਲਾਂ ਹੀ ਫੁੱਟਬਾਲ, ਤੀਰਅੰਦਾਜ਼ੀ, ਹੈਂਡਬਾਲ ਅਤੇ ਰਗਬੀ ਦੇ ਮੁਕਾਬਲੇ ਸ਼ੁਰੂ ਹੋ ਗਏ ਹਨ। 19 ਦਿਨ ਚੱਲਣ ਵਾਲੇ ਇਸ ਓਲੰਪਿਕ ਖੇਡ ਮੇਲੇ ਵਿੱਚ 200 ਤੋਂ ਵੱਧ ਦੇਸ਼ਾਂ ਦੇ 10500 ਅਥਲੀਟ 32 ਕਿਸਮ ਦੇ 329 ਮੁਕਾਬਲਿਆਂ ਵਿੱਚ ਆਪਣੇ ਜੌਹਰ ਦਿਖਾਉਣਗੇ। ਨੌਜਵਾਨ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਬ੍ਰੇਕਿੰਗ, ਸਕੇਟਬੋਰਡਿੰਗ, ਸਰਫਿੰਗ ਅਤੇ ਸਪੋਰਟਸ ਕਲਾਈਂਬਿੰਗ ਜਿਹੇ ਮੁਕਾਬਲਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਟੋਕੀਓ ਵਿੱਚ ਭਾਰਤ ਨੇ ਸੱਤ ਸੋਨ ਤਗਮੇ ਜਿੱਤ ਕੇ ਆਪਣੀ ਸਭ ਤੋਂ ਵਧੀਆ ਓਲੰਪਿਕ ਕਾਰਕਰਦਗੀ ਦਿਖਾਈ ਸੀ। ਅਮਰੀਕਾ ਨੇ 113 ਤਗ਼ਮੇ ਜਿੱਤ ਕੇ ਆਪਣੀ ਸਰਦਾਰੀ ਕਾਇਮ ਕੀਤੀ ਸੀ ਜਿਸ ਤੋਂ ਬਾਅਦ ਚੀਨ ਨੇ 89 ਤਗ਼ਮਿਆਂ ਨਾਲ ਦੂਜਾ ਸਥਾਨ ਮੱਲਿਆ ਸੀ। ਐਤਕੀਂ ਭਾਰਤ ਦੀ ਤਰਫ਼ੋਂ 100 ਤੋਂ ਵੱਧ ਅਥਲੀਟ ਭੇਜੇ ਗਏ ਹਨ ਜੋ 16 ਵਰਗਾਂ ਦੇ 69 ਮੈਡਲ ਈਵੈਂਟਾਂ ਲਈ ਆਪਣੀ ਜਾਨ ਲੜਾਉਣਗੇ।
ਉਨ੍ਹਾਂ ਦੀ ਕਾਰਕਰਦਗੀ ’ਤੇ ਦੇਸ਼ ਦੇ ਲੋਕ ਜ਼ਰੂਰੀ ਤਾੜੀਆਂ ਮਾਰਨਗੇ ਪਰ ਇਹ ਸਵਾਲ ਅਜੇ ਵੀ ਖੜ੍ਹੇ ਹਨ ਕਿ ਸਾਡੇ ਨਾਲੋਂ ਕਿਤੇ ਛੋਟੇ ਮੁਲਕ ਆਖਿ਼ਰ ਐਨੇ ਜਿ਼ਆਦਾ ਤਗ਼ਮੇ ਕਿਵੇਂ ਜਿੱਤ ਲੈਂਦੇ ਹਨ ਅਤੇ ਖਿਡਾਰੀਆਂ ਦੀ ਸ਼ਕਤੀ ਦੇ ਪੱਧਰ ਵਿਚ ਇੰਨਾ ਖੱਪਾ ਕਿਉਂ ਨਜ਼ਰ ਆ ਰਿਹਾ ਹੈ। ਮੁੱਢਲੀ ਪ੍ਰਤਿਭਾ ਅਤੇ ਤਨਦੇਹੀ ਵੱਡੇ ਕਾਰਕ ਹੋ ਸਕਦੇ ਹਨ ਪਰ ਸਿਖਲਾਈ ਅਤੇ ਸਹਾਇਤਾ ਦਾ ਕੋਈ ਬਦਲ ਨਹੀਂ ਹੋ ਸਕਦਾ। ਆਪਣੀ ਪੂਰੀ ਖੇਡ ਸੰਭਾਵਨਾ ਦੇ ਮੁਕਾਮ ’ਤੇ ਪਹੁੰਚਣ ਲਈ ਆਲਮੀ ਮਿਆਰ ਦੀਆਂ ਸਹੂਲਤਾਂ ਵਾਲੀ ਕੋਚਿੰਗ ਵਿਚ ਸਿਖਲਾਈ ਲੈਣਾ ਬਹੁਤ ਅਹਿਮ ਹੈ।
ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਉਸ ਦੀ ਕਾਰਕਰਦਗੀ ਦਾ ਇਕਲੌਤਾ ਬਿਹਤਰੀਨ ਸੂਚਕ ਹੁੰਦੀ ਹੈ। ਪੁਰਾਣੇ ਸੋਵੀਅਤ ਸੰਘ ਅਤੇ ਪੂਰਬੀ ਬਲਾਕ ਦੇ ਦੇਸ਼ਾਂ ਦੀ ਖੇਡ ਸਫਲਤਾ ਦਾ ਸਿਹਰਾ ਉਨ੍ਹਾਂ ਦੇ ਸਾਧਨਾਂ ਦੀ ਲਾਮਬੰਦੀ ਨੂੰ ਦਿੱਤਾ ਜਾ ਸਕਦਾ ਹੈ। ਸਾਡੇ ਦੇਸ਼ ਵਿੱਚ ਇਸ ਸਾਲ ਖੇਡਾਂ ਲਈ 3442 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜਿਸ ਵਿੱਚੋਂ 900 ਕਰੋੜ ਰੁਪਏ ਸਿਰਫ਼ ਖੇਲੋ ਇੰਡੀਆ ਲਈ ਰੱਖੇ ਗਏ ਹਨ। ਬਹੁਤ ਸਾਰੇ ਸੂਬਿਆਂ ਵੱਲੋਂ ਓਲੰਪਿਕ ’ਚੋਂ ਤਗ਼ਮਾ ਜਿੱਤਣ ਵਾਲੇ ਆਪਣੇ ਖਿਡਾਰੀਆਂ ਲਈ ਨਕਦ ਇਨਾਮ ਦਾ ਐਲਾਨ ਕੀਤਾ ਗਿਆ ਹੈ। ਸਟਾਰ ਅਥਲੀਟਾਂ ਨੂੰ ਸਿਖਲਾਈ ਲਈ ਵਿਦੇਸ਼ ਵੀ ਭੇਜ ਦਿੱਤਾ ਜਾਂਦਾ ਹੈ ਪਰ ਕੀ ਇਹ ਕਾਫ਼ੀ ਹੈ? ਬਿਨਾਂ ਸ਼ੱਕ, ਇਹ ਕਿਸੇ ਅਜਿਹੇ ਦੇਸ਼ ਲਈ ਕਾਫ਼ੀ ਨਹੀਂ ਹੈ ਜੋ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਆਸ ਲਾਈ ਬੈਠਾ ਹੈ।

Advertisement

Advertisement