For the best experience, open
https://m.punjabitribuneonline.com
on your mobile browser.
Advertisement

ਅਮਰਜੋਤ ਦਾ ਕਿਰਦਾਰ ਨਿਭਾਉਣ ਵਾਲੀ ਪਰਿਨੀਤੀ ਹੋਈ ਭਾਵੁਕ

07:46 AM Apr 16, 2024 IST
ਅਮਰਜੋਤ ਦਾ ਕਿਰਦਾਰ ਨਿਭਾਉਣ ਵਾਲੀ ਪਰਿਨੀਤੀ ਹੋਈ ਭਾਵੁਕ
Advertisement

ਮੁੰਬਈ: ਫਿਲਮ ‘ਅਮਰ ਸਿੰਘ ਚਮਕੀਲਾ’ ਵਿਚ ਅਮਰਜੋਤ ਦਾ ਕਿਰਦਾਰ ਬਾਖੂਬੀ ਨਿਭਾਉਣ ਵਾਲੀ ਪਰਿਨੀਤੀ ਚੋਪੜਾ ਦੀ ਰੱਜਵੀਂ ਸ਼ਲਾਘਾ ਹੋ ਰਹੀ ਹੈ ਜਿਸ ਕਾਰਨ ਪਰਿਨੀਤੀ ਨੇ ਸੋਸ਼ਲ ਮੀਡੀਆ ’ਤੇ ਭਾਵੁਕ ਹੋ ਕੇ ਇਕ ਨੋਟ ਲਿਖਿਆ ਹੈ। ਉਸ ਨੇ ਇੰਸਟਾਗ੍ਰਾਮ ’ਤੇ ਧੰਨਵਾਦ ਨੋਟ ਲਿਖਦਿਆਂ ਸੈੱਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਸ ਨੇ ਲਿਖਿਆ, ‘ਮੈਂ ਇਸ ਫਿਲਮ ਦੀ ਸਫਲਤਾ ਤੇ ਆਪਣੇ ਪ੍ਰਸੰਸਕਾਂ ਤੋਂ ਮਿਲੀਆਂ ਦੁਆਵਾਂ ਨਾਲ ਉਤਸ਼ਾਹਿਤ ਹਾਂ। ਖੁਸ਼ੀ ਵਿਚ ਮੇਰੇ ਹੰਝੂ ਨਹੀਂ ਰੁਕ ਰਹੇ। ਇਸ ਫਿਲਮ ਲਈ ਮੈਨੂੰ ਇੰਨਾ ਪਿਆਰ ਮਿਲੇਗਾ, ਇਸ ਬਾਰੇ ਮੈਂ ਸੋਚਿਆ ਨਹੀਂ ਸੀ।’ ਪਰਿਨੀਤੀ ਨੇ ਜਿਵੇਂ ਹੀ ਇਹ ਪੋਸਟ ਸਾਂਝੀ ਕੀਤੀ ਤਾਂ ਉਸ ਦੇ ਪ੍ਰਸੰਸਕਾਂ ਨੇ ਹਾਂ ਪੱਖੀ ਟਿੱਪਣੀਆਂ ਨਾਲ ਉਸ ਦੀ ਹੌਸਲਾ ਅਫਜ਼ਾਈ ਕੀਤੀ। ਇੱਕ ਨੇ ਲਿਖਿਆ, ‘ਤੁਸੀਂ ਇਸ ਫਿਲਮ ਵਿੱਚ ਸ਼ਾਨਦਾਰ ਕੰਮ ਕੀਤਾ ਹੈ।’ ਇਸ ਤੋਂ ਪਹਿਲਾਂ ਪਰਿਨੀਤੀ ਨੇ ਇਸ ਫਿਲਮ ਦਾ ਹਿੱਟ ਗੀਤ ‘ਪਹਿਲੇ ਲਲਕਾਰੇ ਨਾਲ’ ਸ਼ੇਅਰ ਕੀਤਾ ਤੇ ਇਸ ਦੇ ਨਾਲ ਹੀ ਅਮਰਜੋਤ ਤੇ ਚਮਕੀਲਾ ਵਲੋਂ ਗਾਇਆ ਅਸਲ ਕਲਿੱਪ ਵੀ ਸਾਂਝਾ ਕੀਤਾ। -ਏਐੱਨਆਈ

Advertisement

Advertisement
Author Image

joginder kumar

View all posts

Advertisement
Advertisement
×