ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਨਿੀਤੀ ਗੋਇਲ ਨੂੰ ਡਰਾਅ ਰਾਹੀਂ ਕਰਵਾ ਕੁਈਨ ਚੁਣਿਆ

09:17 AM Oct 30, 2023 IST
ਪ੍ਰੀ-ਕਰਵਾ ਚੌਥ ਪ੍ਰੋਗਰਾਮ ਵਿੱਚ ਤਿਆਰ ਹੋ ਕਿ ਪਹੁੰਚੀਆਂ ਔਰਤਾਂ। -ਫੋਟੋ: ਰੂਬਲ

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ 29 ਅਕਤੂਬਰ
ਢਕੌਲੀ ਖੇਤਰ ਵਿੱਚ ਸਥਿਤ ਇੱਕ ਨਿੱਜੀ ਹੋਟਲ ’ਚ ਮਾਧਵੀ ਗੋਇਲ ਵੱਲੋਂ ਔਰਤਾਂ ਲਈ ਪ੍ਰੀ-ਕਰਵਾ ਚੌਥ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਟਰਾਈਸਿਟੀ ਦੀਆਂ 25 ਤੋਂ 60 ਸਾਲ ਉਮਰ ਵਰਗ ਦੀਆਂ 70 ਔਰਤਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਗਗਨ ਗਾਂਧੀ ਵੱਲੋਂ ਐਂਕਰਿੰਗ ਕੀਤੀ ਗਈ। ਇਸ ਦੌਰਾਨ ਪਰਨਿੀਤੀ ਗੋਇਲ ਨੂੰ ਕਰਵਾ ਕੁਈਨ ਚੁਣਿਆ ਗਿਆ। ਔਰਤਾਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਔਰਤਾਂ ਲਈ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ। ਪ੍ਰੋਗਰਾਮ ਦੀ ਪ੍ਰਬੰਧਕ ਮਾਧਵੀ ਗੋਇਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਸਾਲ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਵਾਰ ਕਰਵਾ ਚੌਥ ਦਾ ਪ੍ਰੋਗਰਾਮ ਕੁਝ ਖਾਸ ਸੀ, ਜਿਸ ਲਈ ਔਰਤਾਂ ਵੱਲੋਂ ਕਾਫੀ ਤਿਆਰੀਆਂ ਕੀਤੀਆਂ ਗਈਆਂ ਹਨ। ਪ੍ਰੋਗਰਾਮ ਦਾ ਮੁੱਖ ਉਦੇਸ਼ ਭਾਰਤੀ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਔਰਤਾਂ ਨੇ ਹਿੰਦੀ ਤੇ ਪੰਜਾਬੀ ਗੀਤਾਂ ’ਤੇ ਨੱਚ ਕੇ ਧਮਾਲਾਂ ਪਾਈਆਂ। ਇਸ ਮੌਕੇ ਲੱਕੀ ਡਰਾਅ ਰਾਹੀਂ ਕਰਵਾ ਕੁਈਨ ਚੁਣੀ ਗਈ। ਪ੍ਰੋਗਰਾਮ ਦੇ ਅਖ਼ੀਰ ਵਿੱਚ ਸਾਰੇ ਪ੍ਰਤੀਯੋਗੀਆਂ ਨੂੰ ਤੋਹਫੇ ਦਿੱਤੇ ਗਏ।

Advertisement

Advertisement