ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਿਨੀਤੀ ਚੋਪੜਾ ਨੇ ਰਾਘਵ ਚੱਢਾ ਨੂੰ ਜਨਮ ਦਿਨ ’ਤੇ ਭੇਜਿਆ ਪਿਆਰ ਭਰਿਆ ਸੰਦੇਸ਼

07:51 AM Nov 12, 2024 IST
ਵਾਰਾਨਸੀ ’ਚ ਸ੍ਰੀ ਵਿਦਿਆ ਮੱਠ ਵਿੱਚ ਇਕ ਸੰਤ ਤੋਂ ਆਸ਼ੀਰਵਾਦ ਲੈਂਦੇ ਹੋਏ ਪਰਿਨੀਤੀ ਚੋਪੜਾ ਤੇ ਰਾਘਵ ਚੱਢਾ। -ਫੋਟੋ: ਏਐੱਨਆਈ

ਮੁੰਬਈ:

Advertisement

ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਦੀ ਅੱਜ ਦੀ ਇੰਸਟਾਗ੍ਰਾਮ ਪੋਸਟ ਉਸ ਦੇ ਪਤੀ ਅਤੇ ‘ਆਪ’ ਆਗੂ ਰਾਘਵ ਚੱਢਾ ਨੂੰ ਸਮਰਪਿਤ ਹੈ, ਅੱਜ ਰਾਘਵ ਦਾ ਜਨਮ ਦਿਨ ਹੈ ਤੇ ਪਰਿਨੀਤੀ ਨੇ ਆਪਣੇ ਪਤੀ ਲਈ ਪਿਆਰ ਭਰਿਆ ਸੰਦੇਸ਼ ਲਿਖ ਕੇ ਉਸ ਦਾ ਧੰਨਵਾਦ ਕੀਤਾ ਹੈ। ਉਸ ਵੱਲੋਂ ਸਾਂਝੀ ਕੀਤੀ ਵੀਡੀਓ ਦੀ ਕੈਪਸ਼ਨ ’ਚ ਉਸ ਨੇ ਲਿਖਿਆ, ‘ਸਭ ਤੋਂ ਖੁਸ਼ਹਾਲ ਜਨਮ ਦਿਨ ਮੇਰੇ ਰਾਗਾਈ। ਤੁਹਾਡੀ ਇਮਾਨਦਾਰੀ, ਸਬਰ ਤੇ ਪਰਿਪੱਕਤਾ ਨਾਲ ਮੈਂ ਹਰ ਦਿਨ ਬਿਹਤਰ ਬਣਨਾ ਚਾਹੁੰਦੀ ਹਾਂ। ਤੁਸੀਂ ਮੇਰੀ ਅਗਵਾਈ ਕਰਦੇ ਰਹੋ ਅਤੇ ਮੈਨੂੰ ਸਿਖਾਉਂਦੇ ਰਹੋ ਕਿ ਕਿਵੇਂ ਮਜ਼ਬੂਤ ​​​​ਬਣਨਾ ਹੈ, ਤੁਸੀਂ ਭਾਵਨਾਤਮਕ ਸਥਿਰਤਾ, ਸਤਿਕਾਰ ਅਤੇ ਪਿਆਰ ਦਾ ਸਹੀ ਅਰਥ ਦੱਸਦੇ ਰਹੋ, ਮੈਂ ਵਾਅਦਾ ਕਰਦੀ ਹਾਂ ਕਿ ਤੁਹਾਡੇ ਤੋਂ ਸਿੱਖਣਾ ਕਦੇ ਨਹੀਂ ਛੱਡਾਂਗੀ।’ ਉਸ ਨੇ ਕਿਹਾ, ‘ਮੇਰੇ ਆਲੇ ਦੁਆਲੇ ਹਰ ਕੋਈ ਇਹ ਕਹਿੰਦਾ ਹੈ ਤੇ ਇਹ ਸੱਚ ਹੈ ਕਿ ਤੁਹਾਡੇ ਵਰਗੇ ਹਮਸਫ਼ਰ ਹੋਰ ਨਹੀਂ ਮਿਲਣੇ। ਮੈਨੂੰ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਮੈਨੂੰ ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਵਧੀਆ ਹਮਸਫਰ ਦਿੱਤਾ ਹੈ।’ ਪਰਿਨੀਤੀ ਨੇ ਆਪਣੇ ਅਤੇ ਰਾਘਵ ਦੇ ਪਿਆਰ ਭਰੇ ਪਲਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਵੀਡੀਓ ਵੀ ਅਪਲੋਡ ਕੀਤਾ ਹੈ। ਇਸ ਪੋਸਟ ’ਤੇ ਬੌਲੀਵੁੱਡ ਅਦਾਕਾਰਾਂ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਪਿਆਰ ਭਰੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਪਰਿਨੀਤੀ ਅਤੇ ਰਾਘਵ ਦਾ ਵਿਆਹ 24 ਸਤੰਬਰ, 2023 ਨੂੰ ਰਾਜਸਥਾਨ ਦੇ ਉਦੈਪੁਰ ਦੇ ਲੀਲਾ ਪੈਲੇਸ ਹੋਟਲ ਵਿੱਚ ਹੋਇਆ ਸੀ। -ਏਐੱਨਆਈ

Advertisement
Advertisement