ਪਰਿਨੀਤੀ ਚੋਪੜਾ ਆਪਣੀ ਮਾਂ ਤੇ ਸੱਸ ਨਾਲ ਮਾਲਦੀਵਜ਼ ’ਚ ਮਨਾ ਰਹੀ ਹੈ ਛੁੱਟੀਆਂ
07:38 AM Nov 10, 2023 IST
Advertisement
ਮੁੰਬਈ: ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਵਿਆਹ ਮਗਰੋਂ ਆਪਣੇ ਪਤੀ ਰਾਘਵ ਚੱਢਾ ਨਾਲ ਹਨੀਮੂਨ ’ਤੇ ਜਾਣ ਦੀ ਬਜਾਏ ਆਪਣੇ ਪਰਿਵਾਰਕ ਮੈਂਬਰਾਂ ਨਾਲ ਘੁੰਮਣ ਲਈ ਮਾਲਦੀਵਜ਼ ਗਈ ਹੈ। ਪਰਿਨੀਤੀ ਨੇ ਮਾਲਦੀਵਜ਼ ’ਚ ਮੌਜ-ਮਸਤੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਇੱਕ ਤਸਵੀਰ ਵਿੱਚ ਉਹ ਬੀਚ ’ਤੇ ਆਪਣੀ ਮਾਂ, ਸੱਸ ਅਤੇ ਨਨਾਣ ਨਾਲ ਨਜ਼ਰ ਆ ਰਹੀ ਹੈ। ਇੱਕ ਹੋਰ ਤਸਵੀਰ ’ਚ ਉਹ ਸਾਈਕਲ ਚਲਾਉਂਦੀ ਦੇਖੀ ਜਾ ਸਕਦੀ ਹੈ ਜਦਕਿ ਤੀਜੀ ਤਸਵੀਰ ’ਚ ਇੱਕ ਪੂਲ ਕੋਲ ਖੜ੍ਹੀ ਦਿਖਾਈ ਦੇ ਰਹੀ ਹੈ। ਪਰਿਨੀਤੀ ਨੇ ਤਸਵੀਰਾਂ ਦੀ ਕੈਪਸ਼ਨ ਲਿਖਦਿਆਂ ਆਖਿਆ, ‘‘ਸਭ ਤੋਂ ਵਧੀਆ ਉਦੋਂ ਲਗਦਾ ਹੈ ਜਦੋਂ ਤੁਸੀਂ ਔਰਤਾਂ ਨਾਲ ਘੁੰਮਣ ਜਾਂਦੇ ਹੋ ਜਿਨ੍ਹਾਂ ਵਿੱਚ ਤੁਹਾਡੀ ਮਾਂ ਅਤੇ ਸੱਸ ਵੀ ਸ਼ਾਮਲ ਹੋਣ। ਕਿਰਪਾ ਕਰਕੇ ‘ਗਰਲ ਗੈਂਗ’ ਦਾ ਹੌਸਲਾ ਵਧਾਓ। ਮਹਿਮਾਨ-ਨਿਵਾਜ਼ੀ ਲਈ ਵਾਲਡਰੋਫ ਅਸਟੋਰੀਆ ਦਾ ਵਿਸ਼ੇਸ਼ ਧੰਨਵਾਦ..! ਅਸੀਂ ਵਾਪਸ ਆਉਣ ਲਈ ਬੇਤਾਬ ਹਾਂ।’’ -ਏਐੱਨਆਈ
Advertisement
Advertisement
Advertisement