ਪਰਿਨੀਤੀ ਚੋਪੜਾ ਨੇ ਸੜਕ ’ਤੇ ਲੱਗੇ ਜਾਮ ਖ਼ਿਲਾਫ਼ ਭੜਾਸ ਕੱਢੀ
07:32 AM Feb 01, 2025 IST
Advertisement
ਮੁੰਬਈ: ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰ ਕੇ ਸੜਕ ’ਤੇ ਲੱਗੇ ਜਾਮ ਖ਼ਿਲਾਫ਼ ਗੁੱਸਾ ਜ਼ਾਹਰ ਕੀਤਾ ਹੈ। ਅਦਾਕਾਰਾ ਆਪਣੀ ਫਿਲਮ ਦੀ ਸ਼ੂਟਿੰਗ ’ਤੇ ਜਾਂਦਿਆਂ ਜਾਮ ’ਚ ਫਸ ਗਈ ਸੀ। ਇਸ ਵੀਡੀਓ ਨਾਲ ਪਾਈ ਕੈਪਸ਼ਨ ਵਿੱਚ ਅਦਾਕਾਰਾ ਨੇ ਲਿਖਿਆ ਹੈ ਕਿ ਇਹ ਜਾਮ ਕਦੋਂ ਖਤਮ ਹੋਣਗੇ, ਸ਼ੂਟ ’ਤੇ ਪਹੁੰਚਣ ਤੋਂ ਪਹਿਲਾਂ ਹੀ ਥੱਕ ਗਈ। ਇਸ ਵੀਡੀਓ ’ਚ ਅਦਾਕਾਰਾ ਕਾਰ ਵਿੱਚ ਬੈਠੀ ਹੈ ਤੇ ਉਸ ਦੀ ਕਾਰ ਜਾਮ ’ਚ ਫਸੀ ਹੋਈ ਹੈ। ਇਸ ਤੋਂ ਪਹਿਲਾਂ ਪਾਈ ਪੋਸਟ ਵਿੱਚ ਅਦਾਕਾਰਾ ਨੇ ਲੰਬਾ ਸਮਾਂ ਫਿਲਮ ਸ਼ੂਟਿੰਗ ਕਾਰਨ ਥਕਾਵਟ ਹੋਣ ਦਾ ਖ਼ੁਲਾਸਾ ਕੀਤਾ ਸੀ। ਫਿਲਮ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਨੇ ਰੁਝੇਵੇਂ ਵਧਣ ਦਾ ਜ਼ਿਕਰ ਕੀਤਾ ਸੀ। ਇਸ ਤੋਂ ਪਹਿਲਾਂ ਪਾਈ ਪੋਸਟ ’ਚ ਅਦਾਕਾਰਾ ਨੇ ਹਵਾਈ ਅੱਡਿਆਂ ’ਤੇ ਮਿਲਦੇ ਮਹਿੰਗੇ ਖਾਣੇ ਦੇ ਭਾਅ ’ਚ ਕਮੀ ਲਈ ਕੀਤੇ ਯਤਨ ਲਈ ਆਪਣੇ ਪਤੀ ਸਿਆਸਤਦਾਨ ਰਾਘਵ ਚੱਢਾ ਦੀ ਸ਼ਲਾਘਾ ਕੀਤੀ ਸੀ। -ਆਈਏਐੱਨਐੱਸ
Advertisement
Advertisement
Advertisement