ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਰੇਸ਼ ਰਾਵਲ ਵੱਲੋਂ ਫ਼ਿਲਮ ‘ਦਿ ਤਾਜ ਸਟੋਰੀ’ ਬਣਾਉਣ ਦਾ ਐਲਾਨ

08:24 AM May 31, 2024 IST

ਮੁੰਬਈ: ਅਦਾਕਾਰ ਪਰੇਸ਼ ਰਾਵਲ ਨੇ ਆਪਣੀ ਨਵੀਂ ਆਉਣ ਵਾਲੀ ਫਿਲ਼ਮ ‘ਦਿ ਤਾਜ ਸਟੋਰੀ’ ਬਣਾਉਣ ਦਾ ਐਲਾਨ ਕੀਤਾ ਹੈ। ਇਸ ਬਾਰੇ ਪਰੇਸ਼ ਰਾਵਲ ਨੇ ਐਕਸ ’ਤੇ ਜਾਣਕਾਰੀ ਦਿੱਤੀ। ਉਸ ਨੇ ਫ਼ਿਲਮ ਦਾ ਪੋਸਟਰ ਵੀ ਜਾਰੀ ਕੀਤਾ ਹੈ। ਇਸ ਦੀ ਕੈਪਸ਼ਨ ਵਿੱਚ ਲਿਖਿਆ ਹੈ, ‘ਮੈਂ ਆਪਣੀ ਆਉਣ ਵਾਲੀ ਫ਼ਿਲਮ ‘ਦਿ ਤਾਜ ਸਟੋਰੀ’ ਦੀ ਸ਼ੂਟਿੰਗ 20 ਜੁਲਾਈ ਤੋਂ ਸ਼ੁਰੂ ਕਰਨ ਦਾ ਐਲਾਨ ਕਰਦਾ ਹਾਂ।’ ਫ਼ਿਲਮ ਦਾ ਨਿਰਮਾਣ ਸੀਏ ਸੁਰੇਸ਼ ਝਾਅ ਵੱਲੋਂ ਕੀਤਾ ਜਾਵੇਗਾ। ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਤੁਸ਼ਾਰ ਅਮਰੀਸ਼ ਗੋਇਲ ਹਨ ਅਤੇ ਨਿਰਮਾਤਾ ਵਿਕਾਸ ਰਾਧੇਸ਼ਿਆਮ ਹਨ। ਇਹ ਫ਼ਿਲਮ ਸਵਰਨਿਮ ਗਲੋਬਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਬਣੇਗੀ। ਜਿਵੇਂ ਹੀ ਅਦਾਕਾਰ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤਾਂ ਉਸ ਦੇ ਚਾਹੁਣ ਵਾਲਿਆਂ ਨੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਇਲਾਵਾ ਪਰੇਸ਼ ਰਾਵਲ ਵਾਣੀ ਕਪੂਰ ਦੀ ਆਉਣ ਵਾਲੀ ਕਾਮੇਡੀ ਫ਼ਿਲਮ ‘ਬਦਤਮੀਜ਼ ਗਿੱਲ’ ਵਿੱਚ ਦਿਖਾਈ ਦੇਵੇਗਾ। ਇਹ ਫ਼ਿਲਮ ਬਰੇਲੀ ਅਤੇ ਲੰਡਨ ਆਧਾਰਤ ਲੜਕੀ ਅਤੇ ਉਸ ਦੇ ਪਰਿਵਾਰ ਦੀ ਕਹਾਣੀ ਹੈ। ਇਸ ਦਾ ਨਿਰਦੇਸ਼ਨ ਨਵਜੋਤ ਗੁਲਾਟੀ ਕਰ ਰਿਹਾ ਹੈ। -ਏਐੱਨਆਈ

Advertisement

Advertisement
Advertisement