For the best experience, open
https://m.punjabitribuneonline.com
on your mobile browser.
Advertisement

ਮਾਤਾ-ਪਿਤਾ ਪੂਜਨ ਦਿਵਸ ਸਮਾਰੋਹ ਕਰਵਾਇਆ

09:01 AM Apr 11, 2024 IST
ਮਾਤਾ ਪਿਤਾ ਪੂਜਨ ਦਿਵਸ ਸਮਾਰੋਹ ਕਰਵਾਇਆ
ਮਾਪਿਆਂ ਦੀ ਪੂਜਾ ਕਰਦੇ ਹੋਏ ਬੱਚੇ। -ਫੋਟੋ: ਚਿੱਲਾ
Advertisement

ਪੱਤਰ ਪ੍ਰੇਰਕ
ਬਨੂੜ, 10 ਅਪਰੈਲ
ਇੱਥੋਂ ਨੇੜਲੇ ਪਿੰਡ ਖਲੌਰ ਵਿੱਚ ਬਿਨਾਂ ਕਿਸੇ ਮੂਰਤੀ ਤੋਂ ਉਸਾਰੇ ਜਾ ਰਹੇ ਵਿਸ਼ਵ ਦੇ ਪਹਿਲੇ ਮਾਤਾ-ਪਿਤਾ ਮੰਦਿਰ ਵਿਖੇ ਅੱਜ 13ਵਾਂ ਮਾਤਾ-ਪਿਤਾ ਪੂਜਨ ਦਿਵਸ ਸਮਾਰੋਹ ਕਰਾਇਆ ਗਿਆ। ਇਸ ਮੌਕੇ ਪੰਚਕੂਲਾ, ਚੰਡੀਗੜ੍ਹ, ਮੁਹਾਲੀ, ਰਾਜਪੁਰਾ, ਅੰਬਾਲਾ, ਆਸ-ਪਾਸ ਦੇ ਪਿੰਡਾਂ ਦੇ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਨੇ ਆਪਣੇ ਮਾਪਿਆਂ ਦੇ ਗਲਾਂ ਵਿਚ ਹਾਰ ਪਾ ਕੇ ਉਨ੍ਹਾਂ ਦੀ ਪੂਜਾ ਅਰਾਧਨਾ ਕੀਤੀ।
ਇਸ ਮੌਕੇ ਪੁਸ਼ਪੇਂਦਰ ਕੁਲਸ਼੍ਰੇਸਥਾ ਮੁੱਖ ਬੁਲਾਰੇ ਪਹੁੰਚੇ। ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਜਗਮੋਹਨ ਗਰਗ ਤੋਂ ਇਲਾਵਾ ਹਰਿੰਦਰ ਬੁੱਧੀਰਾਜਾ, ਕਰਮ ਚੰਦ ਗੋਇਲ ਅਤੇ ਸੱਤਿਆ ਭਗਵਾਨ ਸਿੰਗਲਾ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਮਾਤਾ-ਪਿਤਾ ਅਤੇ ਗੋਧਾਮ ਮਹਾਤੀਰਥ ਦੇ ਸੰਸਥਾਪਕ ਗਿਆਨਚੰਦ ਵਾਲੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਭਜਨ ਨੰਦੀ ਸਵਾਮੀ ਦੇਵਕੀ ਨੰਦਨ ਨੇ ਭਜਨ ਗਾਇਨ ਕੀਤਾ। ਇਸ ਮੌਕੇ ਬਸ਼ੇਸ਼ਰ ਨਾਥ ਸ਼ਰਮਾ, ਅਮਰਜੀਤ ਬਾਂਸਲ, ਸੁਰੇਸ਼ ਬਾਂਸਲ, ਸੁਰੇਸ਼ ਸਿੰਗਲਾ, ਕਸ਼ਮੀਰੀ ਲਾਲ ਗੁਪਤਾ, ਜੈ ਗੋਪਾਲ ਬਾਂਸਲ, ਸੁਭਾਸ਼ ਸਿੰਗਲਾ, ਕੁਲਦੀਪ ਠਾਕੁਰ ਵੀ ਹਾਜ਼ਰ ਸਨ। ਟਰਾਈ ਸਿਟੀ ਦੇ 10 ਉੱਘੇ ਸਮਾਜ ਸੇਵੀਆਂ ਨੂੰ ਸਨਮਾਨਿਆ।

Advertisement

Advertisement
Author Image

sukhwinder singh

View all posts

Advertisement
Advertisement
×