For the best experience, open
https://m.punjabitribuneonline.com
on your mobile browser.
Advertisement

ਪ੍ਰਾਈਵੇਟ ਸਕੂਲ ਵੱਲੋਂ ਭਾਰੀ ਫ਼ੀਸ ਵਾਧੇ ਖਿਲਾਫ਼ ਮਾਪੇ ਇਕਜੁੱਟ ਹੋਏ

07:54 AM Apr 11, 2024 IST
ਪ੍ਰਾਈਵੇਟ ਸਕੂਲ ਵੱਲੋਂ ਭਾਰੀ ਫ਼ੀਸ ਵਾਧੇ ਖਿਲਾਫ਼ ਮਾਪੇ ਇਕਜੁੱਟ ਹੋਏ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਲੰਬੀ, 10 ਅਪਰੈਲ
ਸਕੂਲ ਫੀਸਾਂ ਵਿੱਚ ਕਥਿਤ ਕਰੀਬ 22 ਤੋਂ 28 ਫ਼ੀਸਦੀ ਵਾਧੇ, ਮਹਿੰਗੀਆਂ ਕਿਤਾਬਾਂ ਤੇ ਵੈਨ ਸੇਫ਼ਟੀ ਪ੍ਰਬੰਧਾਂ ‘ਚ ਕਥਿਤ ਬੇਨਿਯਮੀਆਂ ਖ਼ਿਲਾਫ਼ ਪਿੰਡ ਕਿੱਲਿਆਂਵਾਲੀ ਵਿੱਚ ਸਥਿਤ ਇੱਕ ਪ੍ਰਾਈਵੇਟ ਸਕੂਲ ਖ਼ਿਲਾਫ਼ ਬੱਚਿਆਂ ਦੇ ਮਾਪੇ ਵਿਰੋਧ ’ਤੇ ਉਤਰ ਆਏ ਹਨ। ਮਾਪਿਆਂ ਵੱਲੋਂ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਮੀਤ ਪ੍ਰਧਾਨ ਪਾਲਾ ਸਿੰਘ ਦੀ ਅਗਵਾਈ ਹੇਠਾਂ ਪਿੰਡ ਕਿੱਲਿਆਂਵਾਲੀ ਡੇਰੇ ’ਚ ਮੀਟਿੰਗ ਹੋਈ। ਇਸ ਵਿੱਚ ਲੁਹਾਰਾ, ਫੱਤਾਕੇਰਾ, ਪਿੰਡ ਕਿੱਲਿਆਂਵਾਲੀ, ਭੁੱਲਰਵਾਲਾ, ਭੀਟੀਵਾਲਾ ਵਾਸੀ ਵੀ ਪੁੱਜੇ। ਮਾਪਿਆਂ ਦਾ ਦੋਸ਼ ਹੈ ਕਿ ਸਕੂਲ ਵੱਲੋਂ ਨਿਯਮਾਂ ਨੂੰ ਦਰਕਿਨਾਰ ਕਰ ਕੇ ਮਾਪਿਆਂ ’ਤੇ ਫੀਸਾਂ ਦਾ ਭਾਰੀ ਬੋਝ ਪਾਇਆ ਜਾ ਰਿਹਾ ਹੈ। ਇੱਕ ਸੰਘਰਸ਼ ਕਮੇਟੀ ਵੀ ਕਾਇਮ ਕੀਤੀ ਗਈ।
ਉਜਾਗਰ ਸਿੰਘ ਵਾਸੀ ਵੜਿੰਗਖੇੜਾ ਨੇ ਕਿਹਾ ਕਿ ਉਸ ਦੀ ਬੱਚੀ ਪੰਜਵੀਂ ਤੋਂ ਛੇਵੀ ਜਮਾਤ ’ਚ ਹੋਈ ਅਤੇ ਉਨ੍ਹਾਂ ਤੋਂ ਕਰੀਬ 16 ਫ਼ੀਸਦ ਵੱਧ ਫ਼ੀਸ ਮੰਗੀ ਜਾ ਰਹੀ ਹੈ ਤੇ ਹੋਰ ਕਈ ਵੱਖਰੇ ਚਾਰਜ ਮੰਗੇ ਜਾ ਰਹੇ ਹਨ। ਲੁਹਾਰਾ ਦੇ ਪਰਮਵੀਰ ਸਿੰਘ ਨੇ ਦੱਸਿਆ ਕਿ ਉੁਸ ਦੀ ਧੀ ਦੀ ਨੌਵੀਂ ਜਮਾਤ ’ਚ ਸਾਲਾਨਾ ਫ਼ੀਸ 46 ਹਜ਼ਾਰ ਰੁਪਏ ਸੀ, ਹੁਣ ਦਸਵੀਂ ’ਚ 22 ਫ਼ੀਸਦ ਵਾਧੇ ਤਹਿਤ 56 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਵੜਿੰਗਖੇੜਾ ਤੋਂ ਬਲਕਾਰ ਚੰਦ ਨੇ ਕਿਹਾ ਕਿ ਚੌਥੀ ਦੀ 29 ਹਜ਼ਾਰ ਫ਼ੀਸ ਸੀ, ਹੁਣ ਪੰਜਵੀਂ ’ਚ 37 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਹ ਵਾਧਾ ਕਰੀਬ 28 ਫ਼ੀਸਦੀ ਹੈ।
ਇਸੇ ਤਰ੍ਹਾਂ ਉਜਾਗਰ ਸਿੰਘ, ਜਸਵੀਰ ਫੱਤਾਕੇਰਾ, ਲਖਵਿੰਦਰ ਸਿੰਘ ਕਿੱਲਿਆਂਵਾਲੀ, ਉਜਾਗਰ ਸਿੰਘ, ਅਮਨਦੀਪ, ਸੰਦੀਪ ਸਕਤਾਖੇੜਾ, ਨਿਰਮਲ ਸੁਕੇਰਾਖੇੜਾ ਤੇ ਨਵਨੀਤ ਸਿੰਘ, ਗੁਰਜੀਤ ਫੱਤਾਕੇਰਾ, ਐਮਪੀ ਭੁੱਲਰਵਾਲਾ, ਪਰਮਜੀਤ ਲੁਹਾਰਾ, ਜਸਵਿੰਦਰ ਤੇ ਦਵਿੰਦਰ ਕਿੱਲਿਆਂਵਾਲੀ ਨੇ ਕਿਹਾ ਕਿ ਡੱਬਵਾਲੀ ਦੇ ਤਿੰਨ ਚੋਣਵੇਂ ਬੁੱਕ ਸਟੋਰਾਂ ’ਤੇ ਸਕੂਲ ਦੀਆਂ ਕਿਤਾਬਾਂ ਮੁਹੱਈਆ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਦੁਕਾਨਦਾਰ ਇਕੱਲੀ ਕਿਤਾਬ ਦੇਣ ਦੀ ਥਾਂ ਪੂਰਾ ਸੈੱਟ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵੈਨਾਂ ’ਚ ਸੀਸੀਟੀਵੀ ਕੈਮਰੇ, ਮਹਿਲਾ ਹੈਲਪਰ ਆਦਿ ਵੀ ਨਹੀਂ ਹਨ।
ਮਾਪਿਆਂ ਨੇ ਪਾਲਾ ਸਿੰਘ ਦੀ ਅਗਵਾਈ ‘ਚ ਸਕੂਲ ਦੇ ਅਕਾਦਮਿਕ ਡਾਇਰੈਕਟਰ ਭੀਮਸੈਨ ਬਿਸ਼ਨੋਈ ਨਾਲ ਮੁਲਾਕਾਤ ਕੀਤੀ। ਡਾਇਰੈਕਟਰ ਨੇ ਮਹਿੰਗੀਆਂ ਕਿਤਾਬਾਂ ਨੋਟ ਬੁੱਕਾਂ ਬਾਰੇ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਫ਼ੀਸਾਂ ਤੇ ਵੈਨਾਂ ਬਾਰੇ ਚੇਅਰਮੈਨ ਨਾਲ ਰਾਬਤੇ ਲਈ ਆਖਿਆ।
ਨਿਯਮਾਂ ਮੁਤਾਬਕ ਹੋਇਆ ਵਾਧਾ: ਚੇਅਰਮੈਨ
ਸਕੂਲ ਕਮੇਟੀ ਦੇ ਚੇਅਰਮੈਨ ਕ੍ਰਿਸ਼ਨ ਚਹਿਲ ਨੇ ਕਿਹਾ ਕਿ ਫੀਸਾਂ ਵਿੱਚ ਵਾਧਾ ਸਰਕਾਰੀ ਨਿਯਮਾਂ ਤਹਿਤ ਹੋਇਆ ਹੈ। ਮਾਪੇ ਸਕੂਲ ਪ੍ਰਬੰਧਨ ਤੋਂ ਸੰਤੁਸ਼ਟ ਹਨ। ਸਕੂਲ ਵੈਨਾਂ ਬਾਰੇ ਚੇਅਰਮੈਨ ਨੇ ਕਿਹਾ ਕਿ ਟਰਾਂਸਪੋਰਟ ਉਨ੍ਹਾਂ ਦੀ ਆਪਣੀ ਨਹੀਂ ਹੈ। ਮਾਪਿਆਂ ਦੇ ਖ਼ਦਸ਼ਿਆਂ ਬਾਰੇ 15 ਅਪਰੈਲ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ।

Advertisement

ਸਿਰਫ਼ ਅੱਠ ਫੀਸਦੀ ਵਾਧਾ ਕੀਤਾ ਜਾ ਸਕਦੈ: ਅਧਿਕਾਰੀ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਡੀਈਓ ਕਪਿਲ ਸ਼ਰਮਾ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਹਦਾਇਤਾਂ ਤਹਿਤ ਪ੍ਰਾਈਵੇਟ ਸਕੂਲਾਂ ਫ਼ੀਸ ’ਚ 8 ਫ਼ੀਸਦੀ ਤੱਕ ਸਾਲਾਨਾ ਵਾਧਾ ਕਰ ਸਕਦੇ ਹਨ।

Advertisement
Author Image

sukhwinder singh

View all posts

Advertisement
Advertisement
×