ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੱਧ ਫ਼ੀਸ ਵਸੂਲਣ ਖ਼ਿਲਾਫ਼ ਮਾਪਿਆਂ ਵੱਲੋਂ ਨਾਅਰੇਬਾਜ਼ੀ

07:18 AM Jul 25, 2020 IST

ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 24 ਜੁਲਾਈ

Advertisement

ਇੱਕ ਨਿੱਜੀ ਸਕੂਲ ਵੱਲੋਂ ਆਨਲਾਈਨ ਪੜ੍ਹਾਈ ਬੰਦ ਕਰਨ ਅਤੇ ਕਥਿਤ ਟਿਊਸ਼ਨ ਫ਼ੀਸ ਤੋਂ ਵੱਧ ਫ਼ੀਸ ਵਸੂਲਣ ਖ਼ਿਲਾਫ਼ ਅੱਜ ਵਿਦਿਆਰਥੀਆਂ ਦੇ ਮਾਪਿਆਂ ਨੇ ਇੱਥੇ ਮਿੰਨੀ ਸਕੱਤਰੇਤ ਵਿੱਚ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਇਸ ਸਬੰਧ ਵਿੱਚ ਐੱਸਡੀਐੱਮ ਨਰਾਇਣਗੜ੍ਹ ਦੇ ਨਾਂਅ ਸਕੂਲ ਖ਼ਿਲਾਫ਼ ਇੱਕ ਸ਼ਿਕਾਇਤ ਤਹਿਸੀਲਦਾਰ ਦਨਿੇਸ਼ ਢਿੱਲੋਂ ਨੂੰ ਸੌਂਪੀ। ਮਾਪਿਆਂ ਨੇ ਦੋਸ਼ ਲਾਇਆ ਕਿ ਸ਼ਿਵਾਲਿਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵੱਲੋਂ ਉਨ੍ਹਾਂ ਦੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਬੰਦ ਕਰ ਦਿੱਤੀ ਗਈ। ਇਸ ਸਬੰਧੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਸਬੰਧਿਤ ਵਿਦਿਆਰਥੀਆਂ ਦੇ ਮਾਪੇ ਸੰਜੀਵ ਕੁਮਾਰ, ਜਸਵੀਰ ਸਿੰਘ, ਭੁਪਿੰਦਰ ਸਿੰਘ, ਰਾਜ ਕੁਮਾਰ, ਵਿਕਾਸ ਕੁਮਾਰ, ਰਣਬੀਰ ਸਿੰਘ, ਸੱਤਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਟਿਊਸ਼ਨ ਫ਼ੀਸ ਦੇਣ ਨੂੰ ਤਿਆਰ ਹਨ, ਪਰ ਇਸ ਤੋਂ ਵੱਧ ਫ਼ੀਸ ਨਹੀਂ ਦੇ ਸਕਦੇ ਕਿਉਂਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਸਾਰਿਆਂ ਦੇ ਕੰਮ ਕਾਰਜ ਠੱਪ ਪਏ ਹੋਏ ਹਨ ਅਤੇ ਘਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਰਿਹਾ ਹੈ।

Advertisement

ਜਦੋਂ ਇਸ ਸਬੰਧੀ ਸਕੂਲ ਪ੍ਰਿੰਸੀਪਲ ਅਨੁਰਾਧਾ ਭਾਟੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮਾਪਿਆਂ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਾਫ਼ੀ ਗਿਣਤੀ ਵਿੱਚ ਮਾਪੇ ਇਕੱਠੇ ਹੋ ਕੇ ਸਕੂਲ ਵਿੱਚ ਆਏ ਸਨ ਅਤੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਅਲੱਗ ਅਲੱਗ ਮਿਲਣ ਲਈ ਮਾਪਿਆਂ ਨੂੰ ਕਿਹਾ ਗਿਆ ਸੀ, ਪਰ ਨਹੀਂ ਮੰਨੇ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਫੀਸ ਮੰਗੀ ਨਹੀਂ ਗਈ। ਉਨ੍ਹਾਂ ਕਿਹਾ ਕਿ ਮੈਸੇਜ ਭੇਜ ਕੇ ਸੂਚਿਤ ਕੀਤਾ ਗਿਆ ਹੈ ਕਿ ਬੀਤੇ ਲਗਪਗ ਚਾਰ ਮਹੀਨੇ ਦੀ ਫ਼ੀਸ ਬਕਾਇਆ ਹੈ, ਪਰ ਫੀਸ ਅੱਜ ਤੱਕ ਜਮ੍ਹਾਂ ਨਹੀਂ ਕਰਵਾਈ ਗਈ। ਮੈਸੇਜ ਕਿਹਾ ਗਿਆ ਸੀ ਕਿ ਬੀਤੇ ਚਾਰ ਮਹੀਨਿਆਂ ਵਿੱਚੋਂ ਕੁਝ ਫ਼ੀਸ ਜਮ੍ਹਾਂ ਕਰਾ ਦਿਓ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਅਤੇ ਨਾ ਹੀ ਫੀਸ ਜਮ੍ਹਾਂ ਕਰਵਾਈ ਗਈ।

Advertisement
Tags :
ਖ਼ਿਲਾਫ਼ਨਾਅਰੇਬਾਜ਼ੀਫ਼ੀਸਮਾਪਿਆਂਵਸੂਲਣਵੱਲੋਂ