For the best experience, open
https://m.punjabitribuneonline.com
on your mobile browser.
Advertisement

ਮਾਪਿਆਂ ਨੇ ਝੂਲਾ ਮੇਲਾ ਅਤੇ ਟੂਰ ਖਰਚਿਆਂ ’ਤੇ ਸੁਆਲ ਚੁੱਕੇ

10:35 AM Dec 03, 2023 IST
ਮਾਪਿਆਂ ਨੇ ਝੂਲਾ ਮੇਲਾ ਅਤੇ ਟੂਰ ਖਰਚਿਆਂ ’ਤੇ ਸੁਆਲ ਚੁੱਕੇ
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 2 ਦਸੰਬਰ
ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਭਾਗੂ ਦੇ ਵਿਵਾਦਤ ਮਾਹੌਲ ਵਿੱਚ ਝੂਲਾ ਮੇਲਾ ਅਤੇ ਵਿੱਦਿਅਕ ਟੂਰ ਲਈ ਵਿਦਿਆਰਥੀਆਂ ਤੋਂ ਲਏ ਰੁਪਏ ਸਬੰਧੀ ਨਵਾਂ ਵਿਵਾਦ ਛਿੜ ਗਿਆ ਹੈ। ਮਾਪਿਆਂ ਨੇ ਝੂਲਾ ਮੇਲਾ ਦੇ ਬਹਾਨੇ ਪ੍ਰਤੀ ਵਿਦਿਆਰਥੀ 250 ਰੁਪਏ ਇਕੱਠੇ ਕਰਨ ਦੇ ਦੋਸ਼ ਲਗਾਉਂਦਿਆਂ ਪ੍ਰਿੰਸੀਪਲ ਅਤੇ ਸਟਾਫ਼ ਦੀ ਭੂਮਿਕਾ ’ਤੇ ਸੁਆਲ ਚੁੱਕੇ ਹਨ। ਅੱਜ ਪਿੰਡ ਭਾਗੂ ਤੇ ਮਹਿਣਾ ਨਾਲ ਸਬੰਧਤ ਮਾਪੇ ਧਰਨਾ ਲਾਉਣ ਲਈ ਸਕੂਲ ਕੰਪਲੈਕਸ ਪੁੱਜੇ। ਇਸ ਦੌਰਾਨ ਥਾਣਾ ਮੁਖੀ ਰਵਿੰਦਰ ਕੁਮਾਰ ਵੀ ਅਮਲੇ ਨਾਲ ਪੁੱਜ ਗਏ। ਇਸ ਮੌਕੇ ਐੱਸਐੱਮਸੀ ਦੇ ਚੇਅਰਮੈਨ ਲਾਭ ਸਿੰਘ ਤੇ ਸਰਪੰਚ ਪ੍ਰਤੀਨਿਧੀ ਜਸਵਿੰਦਰ ਸਿੰਘ ਵੀ ਮੌਜੂਦ ਸਨ। ਥਾਣਾ ਮੁਖੀ ਨੇ ਮਾਪਿਆਂ ਨੂੰ ਧਰਨੇ ਦੀ ਬਜਾਇ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਪ੍ਰੇਰਿਆ ਜਿਸ ’ਤੇ ਮਾਪਿਆਂ ਨੇ ਥਾਣਾ ਮੁਖੀ ਨੂੰ ਦਿੱਤੇ ਮੰਗ ਪੱਤਰ ਵਿੱਚ ਝੂਲਾ ਮੇਲਾ ਲਈ ਪ੍ਰਤੀ ਵਿਦਿਆਰਥੀ ਲਈ 250 ਰੁਪਏ ਦੇ ਕਥਿਤ ਗਬਨ ਦੀ ਜਾਂਚ ਮੰਗਦਿਆਂ ਕਿਹਾ ਕਿ ਸਕੂਲ ’ਚ ਪਹਿਲਾਂ ਵਾਲੇ ਹੀ ਝੂਲੇ ਰਿਪੇਅਰ ਕਰ ਕੇ ਲਾਏ ਗਏ ਹਨ। ਉਨ੍ਹਾਂ ਸਕੂਲ ਵੱਲੋਂ ਉਲੀਕੇ ਟੂਰ ਪ੍ਰੋਗਰਾਮ ਤਹਿਤ ਬੱਚਿਆਂ ਤੋਂ ਇਕੱਠੇ ਕੀਤੇ ਰੁਪਇਆਂ ਦੇ ਹਿਸਾਬ-ਕਿਤਾਬ ਅਤੇ ਰਹਿਣ, ਭਾਗੂ ਦੇ ਦਰਜਾ ਚਾਰ ਮੁਲਾਜ਼ਮਾਂ ਨੂੰ ਹਟਾ ਕੇ ਬਾਹਰਲੇ ਦਰਜਾ ਚਾਰ ਸਟਾਫ਼ ਨੂੰ ਕਥਿਤ ਤੌਰ ’ਤੇ ਵੱਧ ਤਨਖਾਹ ’ਤੇ ਨਿਯੁਕਤੀ ਅਤੇ ਹਾਜ਼ਰੀ ਮਾਮਲੇ ਦੀ ਪੜਤਾਲ ਮੰਗੀ। ਮਾਪਿਆਂ ਦਾ ਦੋਸ਼ ਸੀ ਕਿ ਪ੍ਰਿੰਸੀਪਲ ਵੱਲੋਂ ਸਕੂਲ ਨੂੰ ਸਹੀ ਢੰਗ ਨਾਲ ਨਹੀਂ ਚਲਾਇਆ ਜਾ ਰਿਹਾ। ਥਾਣਾ ਮੁਖੀ ਨੇ ਮੰਗ ਪੱਤਰ ਨੂੰ ਸਮੱਰਥ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਵਿਸ਼ਵਾਸ ਦਿਵਾਇਆ।

Advertisement

Advertisement
Author Image

sukhwinder singh

View all posts

Advertisement
Advertisement
×