ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਪਿਆਂ ਨੇ ਕਤਲ ਕੀਤੀ ਬ੍ਰਿਟਿਸ਼ ਭਾਰਤੀ ਲਈ ਬਹਾਦਰੀ ਮੈਡਲ ਮੰਗਿਆ

07:48 PM Apr 30, 2024 IST

ਲੰਡਨ, 30 ਅਪਰੈਲ

Advertisement

ਨਾਟਿੰਘਮ ਵਿਚ ਪਿਛਲੇ ਸਾਲ ਆਪਣੀ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੋਈ ਇੱਕ ਬ੍ਰਿਟਿਸ਼ ਭਾਰਤੀ ਮੈਡੀਕਲ ਵਿਦਿਆਰਥੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਮਾਪਿਆਂ ਨੇ ਉਸ ਨੂੰ ਬਹਾਦਰੀ ਲਈ ਯੂਕੇ ਦੇ ਸਰਵਉੱਚ ਨਾਗਰਿਕ ਸਨਮਾਨ ਜੌਰਜ ਕਰਾਸ ਨਾਲ ਸਨਮਾਨੇ ਜਾਣ ਦੀ ਮੰਗ ਦਾ ਸਮਰਥਨ ਕੀਤਾ ਹੈ। ਗ੍ਰੇਸ ਓ'ਮੈਲੀ ਕੁਮਾਰ 19, ਆਪਣੀ ਦੋਸਤ ਬਾਰਨਬੀ ਵੈਬਰ ਨਾਲ ਯੂਨੀਵਰਸਿਟੀ ਤੋਂ ਵਾਪਸ ਆ ਰਹੀ ਸੀ ਤਾਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ‘ਦਿ ਸਨ’ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਉਸ ਦੇ ਪਿਤਾ ਡਾ. ਸੰਜੋਏ ਕੁਮਾਰ ਨੇ ਹਮਲੇ ਦੀ ਸੀਸੀਟੀਵੀ ਫੁਟੇਜ ਨੂੰ ਯਾਦ ਕੀਤਾ ਜਿਸ ਵਿੱਚ ਉਸ ਦੀ ਲੜਕੀ ਨੇ ਹਮਲਾਵਰ ਦਾ ਬਹਾਦਰੀ ਨਾਲ ਟਾਕਰਾ ਕੀਤਾ। ਉਨ੍ਹਾਂ ਕਿਹਾ, ‘ਉਸ ਨੇ ਜੋ ਬਹਾਦਰੀ ਦਿਖਾਈ ਉਹ ਇੱਕ ਨੌਜਵਾਨ ਲੜਕੀ ਲਈ ਵਿਲੱਖਣ ਸੀ। ਇਹ ਪ੍ਰਸ਼ੰਸਾ ਹਰ ਨੌਜਵਾਨ ਲਈ ਇੱਕ ਮਿਸਾਲ ਬਣੇਗੀ।’

 

Advertisement

Advertisement
Advertisement