For the best experience, open
https://m.punjabitribuneonline.com
on your mobile browser.
Advertisement

ਅਰਮੀਨੀਆ ’ਚ ਫੌਤ ਹੋਏ ਪੁੱਤ ਦੀ ਲਾਸ਼ ਉਡੀਕ ਰਹੇ ਨੇ ਮਾਪੇ

08:19 AM Mar 24, 2024 IST
ਅਰਮੀਨੀਆ ’ਚ ਫੌਤ ਹੋਏ ਪੁੱਤ ਦੀ ਲਾਸ਼ ਉਡੀਕ ਰਹੇ ਨੇ ਮਾਪੇ
ਮ੍ਰਿਤਕ ਗੁਰਪ੍ਰਕਾਸ਼ ਸਿੰਘ (ਇਨਸੈੱਟ) ਦਾ ਪਰਿਵਾਰ ਆਪਣੀ ਵਿਥਿਆ ਸੁਣਾਉਂਦਾ ਹੋਇਆ।
Advertisement

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 23 ਮਾਰਚ
ਲਗਭਗ ਪੰਜ ਮਹੀਨੇ ਪਹਿਲਾ ਅਰਮੀਨੀਆ ਦੇਸ਼ ’ਚ ਰੋਜ਼ੀ ਰੋਟੀ ਲਈ ਗਏ ਦੋ ਭੈਣਾਂ ਦੇ ਇਕਲੌਤੇ ਭਰਾ ਗੁਰਪ੍ਰਕਾਸ਼ ਸਿੰਘ (22) ਉਰਫ਼ ਲਾਡੀ ਦੀ ਇਮਾਰਤ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਲਾਡੀ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਰੋਜ਼ੀ-ਰੋਟੀ ਲਈ ਵਿਦੇਸ਼ ਭੇਜਿਆ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਉਸ ਦੀ ਮੌਤ ਦੀ ਖਬਰ ਆਈ ਹੈ, ਜਿਸ ਨਾਲ ਪਰਿਵਾਰ ਤੇ ਪੂਰਾ ਪਿੰਡ ਸੋਗ ਦੀ ਲਹਿਰ ਵਿੱਚ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਬੜੀ ਹੀ ਮੁਸ਼ਕਿਲ ਨਾਲ ਲੋਕਾਂ ਤੋਂ ਪੈਸੇ ਫੜ ਕੇ ਉਸ ਨੂੰ ਵਿਦੇਸ਼ ਭੇਜਿਆ ਸੀ। ਹਾਲੇ ਕਰਜ਼ਾ ਵੀ ਨਹੀਂ ਸੀ ਉਤਰਿਆ। ਉਪਰੋਂ ਨੌਜਵਾਨ ਲੜਕੇ ਦੀ ਮੌਤ ਦੀ ਖਬਰ ਆ ਗਈ। ਪਰਿਵਾਰ ਨੂੰ ਮ੍ਰਿਤਕ ਪੁੱਤ ਦੀ ਲਾਸ਼ ਮੰਗਵਾਉਣ ਲਈ ਲੋਕਾਂ ਦੇ ਤਰਲੇ ਕਰਨੇ ਪੈ ਰਹੇ ਹਨ। ਸੂਤਰਾਂ ਅਨੁਸਾਰ ਮ੍ਰਿਤਕ ਲੜਕੇ ਦੀ ਲਾਸ਼ ਮੰਗਵਾਉਣ ’ਤੇ ਕਰੀਬ 7 ਲੱਖ ਰੁਪਏ ਖਰਚ ਆਉਣੇ ਹਨ ਪਰ ਪਰਿਵਾਰ ਕੋਲ ਕੁਝ ਵੀ ਨਹੀਂ ਹੈ। ਮ੍ਰਿਤਕ ਦਾ ਪਰਿਵਾਰ ਅਤੇ ਪਤਵੰਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਮਿਲੇ ਸਨ ਅਤੇ ਪੁੱਤ ਦੀ ਲਾਸ਼ ਮੰਗਵਾਉਣ ਲਈ ਸਹਾਇਤਾ ਦੀ ਮੰਗ ਕੀਤੀ ਸੀ। ਐੱਮਪੀ ਨੇ ਸਹਾਇਤਾ ਦਾ ਭਰੋਸਾ ਦਿੱਤਾ ਸੀ। ਭਾਜਪਾ ਮੰਡਲ ਸ਼ਹਿਣਾ ਦੇ ਪ੍ਰਧਾਨ ਹਰਜੀਤ ਸ਼ਰਮਾ ਨੇ ਪੀੜਤ ਪਰਿਵਾਰ ਕੋਲ ਜਾ ਕੇ ਹਮਦਰਦੀ ਪ੍ਰਗਟਾਈ ਹੈ ਅਤੇ ਮਾਮਲਾ ਉੱਚ ਆਗੂਆਂ ਕੋਲ ਉਠਾਉਣ ਦਾ ਭਰੋਸਾ ਦਿੱਤਾ ਹੈ। ਲਗਭਗ 15 ਦਿਨਾਂ ਤੋਂ ਗਰੀਬ ਪਰਿਵਾਰ ਪੁੱਤਰ ਦੀ ਲਾਸ਼ ਉਡੀਕ ਰਿਹਾ ਹੈ।

Advertisement

Advertisement
Author Image

sanam grng

View all posts

Advertisement
Advertisement
×