ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁੱਤ ਦੀ ਮੌਤ ਨੇ ਸਮੇਂ ਤੋਂ ਪਹਿਲਾਂ ਬੁੱਢੇ ਕੀਤੇ ਮਾਪੇ

07:39 AM Jul 28, 2020 IST

ਪਿਛਲੇ ਢਾਈ ਦਹਾਕਿਆਂ ਵਿਚ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਬੜੀ ਤੇਜ਼ੀ ਨਾਲ ਹੋਇਆ ਹੈ। ਨਸ਼ਾ ਕਰਦਿਆਂ ਮਨੁੱਖ ਆਪਣੇ ਆਪ ਨਾਲ ਹਿੰਸਾ ਕਰਦਾ ਹੈ। ਸਰਕਾਰਾਂ ਨੇ ਬਹੁਤ ਦਾਅਵੇ ਕੀਤੇ ਕਿ ਉਹ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਰੋਕਣਗੇ ਪਰ ਇਸ ਵਿਚ ਕਾਮਯਾਬੀ ਨਹੀਂ ਮਿਲੀ। ਇਸ ਸਬੰਧ ਵਿਚ ਪੰਜਾਬੀ ਸਮਾਜ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦਾ। ਉਮੀਦ ਸੀ ਕਿ ਕਰੋਨਾਵਾਇਰਸ ਦੌਰਾਨ ਹੋ ਰਹੀ ਸਖ਼ਤੀ ਕਾਰਨ ਨਸ਼ਿਆਂ ਦਾ ਫੈਲਾਓ ਕੁਝ ਘੱਟ ਜਾਵੇਗਾ ਪਰ ਪਿਛਲੇ ਦਨਿਾਂ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਅਤੇ ਵੱਧ ਰਹੀ ਹਿੰਸਾ ਦੱਸਦੇ ਹਨ ਕਿ ਅਸੀਂ ਨਸ਼ਿਆਂ ਦਾ ਫੈਲਾਓ ਰੋਕਣ ਵਿਚ ਅਸਫ਼ਲ ਰਹੇ ਹਾਂ।

Advertisement

ਬੇਅੰਤ ਸਿੰਘ ਸੰਧੂ
ਪੱਟੀ, 27 ਜੁਲਾਈ

Advertisement

ਵੱਸਦੇ ਰਸਦੇ ਪਰਿਵਾਰਾਂ ਨੂੰ ਨਸ਼ੇ ਨੇ ਡੂੰਘੇ ਜ਼ਖ਼ਮ ਦਿੱਤੇ ਹਨ, ਜੋ ਸਿਵਿਆਂ ਦੀ ਅੱਗ ਵਿੱਚ ਸੜ ਕੇ ਵੀ ਖ਼ਤਮ ਨਹੀਂ ਹੋਏ, ਸਗੋਂ ਹਰ ਪਲ ਇਨ੍ਹਾਂ ਜ਼ਖ਼ਮਾਂ ਦੇ ਦਰਦ ਦੀ ਚੀਸ ਸੀਨੇ ’ਚੋਂ ਅੱਗ ਦਾ ਵਰੋਲਾ ਬਣ ਕੇ ਨਿਕਲਦੀ ਹੈ। ਸ਼ਾਇਦ ਪੰਜਾਬ ਦੇ ਦੂਸਰੇ ਹਿੱਸਿਆਂ ਨਾਲੋਂ ਪੱਟੀ ਇਲਾਕੇ ਅੰਦਰ ਨਸ਼ਿਆਂ ਦੀ ਜਕੜ ਵਿੱਚ ਆਏ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਇੱਕ ਸਮੇਂ ਪੱਟੀ ਇਲਾਕੇ ਅੰਦਰੋਂ ਨਸ਼ਿਆਂ ਖ਼ਿਲਾਫ਼ ਜ਼ੋਰਦਾਰ ਆਵਾਜ਼ਾਂ ਉੱਠੀਆਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਫ਼ਨ ਭੇਜ ਕੇ ਨਸ਼ਿਆਂ ਦੇ ‘ਛੇਵੇ ਦਰਿਆ’ ਨੂੰ ਰੋਕਣ ਦੀ ਫਰਿਆਦ ਕੀਤੀ ਗਈ ਪਰ ਸ਼ਾਇਦ ਅਜੇ ਉਹ ਦਨਿ ਦੂਰ ਹੈ ਜਦੋਂ ਪੰਜਾਬ ਦੇ ਕੁਦਰਤੀ ਦਰਿਆਵਾਂ ਵਾਂਗ ਨਸ਼ਿਆਂ ਦਾ ਛੇਵਾਂ ਦਰਿਆ ਵੀ ਸੁੱਕ ਜਾਵੇ।

ਪੱਟੀ ਸ਼ਹਿਰ ਦੇ ਸੰਗਲ ਬਸਤੀ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਸੁਖਦੇਵ ਸਿੰਘ ਦੇ ਭਲਵਾਨਾਂ ਦੇ ਜੁੱਸੇ ਵਾਲੇ ਵੀਹ ਵਰ੍ਹਿਆਂ ਦੇ ਪੁੱਤਰ ਵਿੱਕੀ ਸਿੰਘ ਨੂੰ ਨਸ਼ੇ ਦੇ ਲੱਗੇ ਟੀਕੇ ਨੇ ਸਦਾ ਲਈ ਮਾਪਿਆਂ ਦੀਆਂ ਅੱਖਾਂ ਤੋਂ ਦੂਰ ਕਰ ਦਿੱਤਾ। ਪਰਿਵਾਰ ਨਾਲ ਇਹ ਦੁਖਦਾਈ ਹਾਦਸਾ 21 ਜਨਵਰੀ, 2018 ਦੀ ਰਾਤ ਨੂੰ 10 ਵਜੇ ਵਾਪਰਿਆ, ਜਦੋਂ ਉਨ੍ਹਾਂ ਦੇ ਪੁੱਤਰ ਵਿੱਕੀ ਸਿੰਘ ਨੂੰ ਉਸ ਦੇ ਕਿਸੇ ਦੋਸਤ ਨੇ ਫੋਨ ਕਰ ਕੇ ਘਰੋਂ ਬਾਹਰ ਸੱਦਿਆ ਤੇ ਅੱਧੇ ਘੰਟੇ ਬਾਅਦ ਕਿਸੇ ਨੇ ਦੱਸਿਆ ਕਿ ਵਿੱਕੀ ਬੇਹੋਸ਼ੀ ਦੀ ਹਾਲਤ ’ਚ ਗਲੀ ਵਿੱਚ ਡਿੱਗਿਆ ਪਿਆ ਹੈ। ਬੇਹੋਸ਼ੀ ਦੀ ਹਾਲਤ ’ਚ ਵਿੱਕੀ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਮੌਤ ਦਾ ਕਾਰਨ ਨਸ਼ੇ ਦਾ ਲਗਾਇਆ ਗਿਆ ਟੀਕਾ ਦੱਸਿਆ।

ਸੁਖਦੇਵ ਸਿੰਘ ਨੇ ਦੱਸਿਆ ਕਿ ਵਿੱਕੀ ਸਿੰਘ ਦਸਵੀਂ ਪਾਸ ਸੀ। ਦਸਵੀਂ ਪਾਸ ਕਰਨ ਮਗਰੋਂ ਉਸ ਨੇ ਦੋ ਸਾਲ ਚੇਨੱਈ ਵਿੱਚ ਮਿਹਨਤ ਮਜ਼ਦੂਰੀ ਕੀਤੀ ਤੇ ਆਪਣੀ ਕਮਾਈ ਘਰ ਭੇਜਦਾ ਰਿਹਾ। ਊਦੋਂ ਊਸ ਨੂੰ ਕਦੇ ਵੀ ਕੋਈ ਨਸ਼ਾ ਕਰਦੇ ਨਹੀਂ ਸੀ ਦੇਖਿਆ ਪਰ 21 ਜਨਵਰੀ, 2018 ਨੂੰ ਵਿੱਕੀ ਦੀ ਨਸ਼ੇ ਦੇ ਟੀਕੇ ਨਾਲ ਹੋਈ ਮੌਤ ਨੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਉਨ੍ਹਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਨ੍ਹਾਂ ਦੇ ਪੁੱਤ ਦੀ ਮੌਤ ਨਸ਼ੇ ਨਾਲ ਹੋਈ ਹੈ। ਵਿੱਕੀ ਸਿੰਘ ਦਾ ਪੋਸਟਮਾਰਟਮ ਸਿਵਲ ਹਸਪਤਾਲ ਪੱਟੀ ਤੋਂ ਕਰਵਾਇਆ ਗਿਆ ਤੇ ਊਸ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਆਈਆਂ ਕਾਲਾਂ ਦੀ ਜਾਂਚ ਪੜਤਾਲ ਲਈ ਪੁਲੀਸ ਨੂੰ ਦਰਖ਼ਾਸਤ ਦਿੱਤੀ ਗਈ। ਮਾਪਿਆਂ ਵੱਲੋਂ ਪੁੱਤਰ ਦੀ ਲਾਸ਼ ਮੋਢਿਆਂ ’ਤੇ ਚੁੱਕ ਕੇ ਐੱਸਡੀਐੱਮ ਪੱਟੀ ਦੇ ਦਫ਼ਤਰ ਅੱਗੇ ਲਿਜਾਈ ਗਈ ਕਿ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਰਕਾਰਾਂ ਕੋਈ ਠੋਸ ਕਦਮ ਚੁੱਕਣ। ਉਸ ਸਮੇਂ ਸਰਕਾਰੀ ਦਫ਼ਤਰ ਵਿੱਚੋਂ ਸੁਣਵਾਈ ਕੀਤੇ ਜਾਣ ਦਾ ਭਰੋਸਾ ਤਾਂ ਮਿਲਿਆ ਪਰ ਪੁਲੀਸ ਨੂੰ ਦੱਸਣ ਦੇ ਬਾਵਜੂਦ ਕੋਈ ਜਾਂਚ ਪੜਤਾਲ ਨਹੀਂ ਹੋਈ। ਊਨ੍ਹਾਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸਿਆਸੀ ਆਗੂ ਵੋਟਾਂ ਤਕ ਸੀਮਤ ਹਨ ਤੇ ਪੈਸੇ ਤੋਂ ਬਨਿਾਂ ਕੋਈ ਜਾਂਚ ਪੜਤਾਲ ਨਹੀਂ ਹੁੰਦੀ। ਮਿਹਨਤ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰ ਰਹੇ ਸੁਖਦੇਵ ਸਿੰਘ ਤੇ ਪਲਵਿੰਦਰ ਕੌਰ ਦੇ ਮਨ ਵਿੱਚ ਸਰਕਾਰਾਂ ਪ੍ਰਤੀ ਵੱਡਾ ਗਿਲਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੇ ਨਾ ਤਾਂ ਨਸ਼ਾ ਖ਼ਤਮ ਕੀਤਾ ਤੇ ਨਾ ਹੀ ਨਸ਼ੇ ਨਾਲ ਪੀੜਤ ਪਰਿਵਾਰਾਂ ਦੀ ਕੋਈ ਸਾਰ ਲਈ ਹੈ। ਊਨ੍ਹਾਂ ਨੇ ਬੁਢਾਪੇ ਦੇ ਸਹਾਰੇ ਲਈ ਸਰਕਾਰ ਕੋਲੋਂ ਆਰਥਿਕ ਸਹਾਇਤਾ ਦੀ ਫਰਿਆਦ ਕੀਤੀ ਹੈ।

Advertisement
Tags :
ਸਮੇਂਕੀਤੇਪਹਿਲਾਂਪੁੱਤਬੁੱਢੇਮਾਪੇ
Advertisement