ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਰਸਿਮ ਨੇ ਤੈਰਾਕੀ ਵਿੱਚ ਜਿੱਤੇ ਪੰਜ ਸੋਨ ਤਗ਼ਮੇ

08:46 AM Jul 26, 2024 IST
ਤੈਰਾਕੀ ਚੈਂਪੀਅਨਸ਼ਿਪ ਵਿੱਚੋਂ ਜਿੱਤੇ ਤਗ਼ਮਿਆਂ ਨਾਲ ਪਰਸਿਮ ਕੈਂਥ।

ਲੁਧਿਆਣਾ (ਖੇਤਰੀ ਪ੍ਰਤੀਨਿਧ): ਸੇਕਰਡ ਹਾਰਟ ਸਕੂਲ ਬੀਆਰਐੱਸ ਨਗਰ ਵਿੱਚ ਚੌਥੀ ਜਮਾਤ ’ਚ ਪੜ੍ਹਦੀ ਵਿਦਿਆਰਥਣ ਪਰਸਿਮ ਕੌਰ ਕੈਂਥ ਨੇ ਸਬ ਜੂਨੀਅਰ ਐਂਡ ਜੂਨੀਅਰ ਪੰਜਾਬ ਸਟੇਟ ਤੈਰਾਕੀ ਚੈਂਪੀਅਨਸ਼ਿਪ ਵਿੱਚੋਂ ਪੰਜ ਸੋਨੇ ਦੇ ਤਗਮੇ ਜਿੱਤੇ ਹਨ। ਸਬ ਜੂਨੀਅਰ ਅਤੇ ਜੂਨੀਅਰ ਪੰਜਾਬ ਸਟੇਟ ਤੈਰਾਕੀ ਚੈਂਪੀਅਨਸ਼ਿਪ- 2024 ਵਿੱਚ ਲੁਧਿਆਣਾ ਦੀ ਪਰਸਿਮ ਕੌਰ ਕੈਂਥ ਨੇ 50, 100, 200 ਮੀਟਰ ਦੇ ਈਵੈਂਟਾਂ ਵਿੱਚੋਂ ਪੰਜ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤ ਕੇ ਜ਼ਿਲ੍ਹੇ ਦਾ ਨਾਂ ਉੱਚਾ ਕੀਤਾ ਹੈ। ਪਰਸਿਮ ਕੌਰ ਦੇ ਪਿਤਾ ਹਰਬੰਸ ਸਿੰਘ ਕੈਂਥ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਉਹ ਸਭ ਤੋਂ ਵੱਧ ਸੋਨ ਤਗਮੇ ਜਿੱਤਣ ਵਾਲੀ ਖਿਡਾਰਨ ਬਣ ਚੁੱਕੀ ਹੈ। ਇਹ ਪਰਸਿਮ ਕੌਰ ਤੇ ਉਸਦੇ ਕੋਚਾਂ ਸੌਰਵ ਸ਼ਰਮਾ ਤੇ ਮਾਧਵ ਵੱਲੋਂ ਦੀ ਮਿਹਨਤ ਦਾ ਨਤੀਜਾ ਹੈ। ਹਰਬੰਸ ਕੈਂਥ ਨੇ ਦੱਸਿਆ ਕਿ ਪਰਸਿਮ ਸੀਬੀਐਸਸੀ ਸਕੂਲਾਂ ਦੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚੋਂ ਵੀ ਚਾਂਦੀ ਦਾ ਤਗਮਾ ਜਿੱਤ ਚੁੱਕੀ ਹੈ। ਹਰਬੰਸ ਕੈਂਥ ਨੇ ਦੱਸਿਆ ਕਿ ਉਹ ਖੁਦ ਵੀ ਤੈਰਾਕੀ ਕਰਦੇ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਧੀ ਵੀ ਤੈਰਾਕੀ ’ਚ ਉੱਚੀਆਂ ਪੁਲਾਂਘਾਂ ਪੁੱਟ ਰਹੀ ਹੈ।

Advertisement

Advertisement
Advertisement