ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਨੂੰ ਮੰਤਰੀ ਮੰਡਲ ’ਚ ਥਾਂ ਦੇਣ ’ਤੇ ਪਰਮਪਾਲ ਕੌਰ ਵੱਲੋਂ ਹਾਈ ਕਮਾਨ ਦਾ ਧੰਨਵਾਦ

07:33 AM Jun 14, 2024 IST

ਪੱਤਰ ਪ੍ਰੇਰਕ
ਤਲਵੰਡੀ ਸਾਬੋ, 13 ਜੂਨ
ਬਠਿੰਡਾ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਰਹੀ ਪਰਮਪਾਲ ਕੌਰ ਸਿੱਧੂ ਨੇ ਅੱਜ ਆਪਣੇ ਤਲਵੰਡੀ ਸਾਬੋ ਦੇ ਧੰਨਵਾਦੀ ਦੌਰੇ ਸਮੇਂ ਕੇਂਦਰ ਵਿੱਚ ਮੋਦੀ ਸਰਕਾਰ ਦੇ ਗਠਨ ਦੇ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਦੇ ਤਖ਼ਤ ਸਾਹਿਬ ਪੁੱਜਣ ’ਤੇ ਭਾਜਪਾ ਦੇ ਟਕਸਾਲੀ ਆਗੂ ਗੋਪਾਲ ਕ੍ਰਿਸ਼ਨ ਬਾਂਸਲ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਪਾਲ ਕੌਰ ਨੇ ਪੰਜਾਬ ਨੂੰ ਮੰਤਰੀ ਮੰਡਲ ਵਿੱਚ ਨੁਮਾਇੰਦਗੀ ਦਿੰਦਿਆਂ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਬਣਾਉਣ ’ਤੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਵਿਕਾਸ ਵੱਲ ਇੱਕ ਹੋਰ ਕਦਮ ਪੁੱਟ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਲੋਕਾਂ ਨੂੰ ਮਿਲ ਰਹੀਆਂ ਜ਼ਿਆਦਾਤਰ ਸਹੂਲਤਾਂ ਕੇਂਦਰ ਸਰਕਾਰ ਦੀ ਦੇਣ ਹਨ। ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦੇ ਕੇਂਦਰੀ ਮੰਤਰੀ ਬਣਨ ਨਾਲ ਪੰਜਾਬ ਵਿੱਚ ਰੇਲਵੇ ਦਾ ਅਤੇ ਫੂਡ ਪ੍ਰਾਸੈਸਿੰਗ ਉਦਯੋਗ ਦਾ ਵਿਸਥਾਰ ਹੋਣ ਦੀ ਆਸ ਬੱਝੀ ਹੈ। ਉਪਰੰਤ ਪਰਮਪਾਲ ਕੌਰ ਸਿੱਧੂ ਅਤੇ ਗੁਰਪ੍ਰੀਤ ਮਲੂਕਾ ਨੇ ਸਥਾਨਕ ਕਮਿਊਨਟੀ ਸੈਂਟਰ ਵਿਖੇ ਧੰਨਵਾਦੀ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਵਿੱਚ ਦਿਨ ਰਾਤ ਮਿਹਨਤ ਕਰਨ ’ਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਦੇ ਸੂਬਾ ਸਕੱਤਰ ਦਿਆਲ ਦਾਸ ਸੋਢੀ, ਯਸ਼ਪਾਲ ਡਿੰਪੀ, ਬਰਿੰਦਰਪਾਲ ਮਹੇਸ਼ਵਰੀ, ਭੂਰਾ ਸਿੰਘ ਜੋਗੇਵਾਲਾ, ਨੱਥੂ ਰਾਮ ਲੇਲੇਵਾਲਾ, ਵਿਜੈ ਕੁਮਾਰ ਆਦਿ ਆਗੂ ਮੌਜੂਦ ਸਨ।

Advertisement

Advertisement
Advertisement