For the best experience, open
https://m.punjabitribuneonline.com
on your mobile browser.
Advertisement

ਪਰਮਪਾਲ ਕੌਰ ਨੇ ਭਾਜਪਾ ਦੇ ਸੰਭਾਵੀ ਉਮੀਦਵਾਰਾਂ ਦੀ ਚਿੰਤਾ ਵਧਾਈ

08:12 AM Apr 05, 2024 IST
ਪਰਮਪਾਲ ਕੌਰ ਨੇ ਭਾਜਪਾ ਦੇ ਸੰਭਾਵੀ ਉਮੀਦਵਾਰਾਂ ਦੀ ਚਿੰਤਾ ਵਧਾਈ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 4 ਅਪਰੈਲ
ਮਾਲਵਾ ਖੇਤਰ ਦੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਆਈਏਐੱਸ ਨੰਹੂ ਪਰਮਪਾਲ ਕੌਰ ਸਿੱਧੂ ਵੱਲੋਂ ਆਪਣੇ ਅਹੁਦੇ ਤੋਂ ਅਚਾਨਕ ਅਤਸੀਫ਼ਾ ਦੇਕੇ ਭਾਜਪਾ ਦੀ ਟਿਕਟ ’ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀਆਂ ਚਰਚਾਵਾਂ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਹਿਲਜੁਲ ਪੈਦਾ ਕਰ ਦਿੱਤੀ ਹੈ। ਪਰਮਪਾਲ ਕੌਰ ਦੇ ਉਮੀਦਵਾਰ ਵਜੋਂ ਚਰਚਾ ਨੇ ਭਾਜਪਾ ਦੇ ਸੰਭਾਵੀ ਉਮੀਦਵਾਰਾਂ ਦੀ ਇੱਕ ਵਾਰ ਚਿੰਤਾ ਵਧਾ ਦਿੱਤੀ ਹੈ। ਭਾਜਪਾ ਵੱਲੋਂ ਜਿਹੜੇ ਆਗੂ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦੀ ਇੱਛਾ ਰੱਖਦੇ ਸਨ, ਉਨ੍ਹਾਂ ਲਈ ਇੱਕ ਵਾਰ ਨਵੀਂ ਬਿਪਤਾ ਖੜ੍ਹੀ ਹੋ ਗਈ ਹੈ। ਭਾਵੇਂ ਅਜੇ ਤੱਕ ਆਈਏਐੱਸ ਅਧਿਕਾਰੀ ਦਾ ਕੇਵਲ ਅਸਤੀਫ਼ਾ ਹੀ ਸਾਹਮਣੇ ਆਇਆ ਹੈ ਅਤੇ ਸ਼ਾਮ ਤੱਕ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਸਬੰਧੀ ਕੋਈ ਵੀ ਰਿਪੋਰਟਾਂ ਇਥੇ ਭਾਜਪਾ ਵਰਕਰਾਂ ਕੋਲ ਨਹੀਂ ਪੁੱਜੀਆਂ ਹਨ ਪਰ ਫਿਰ ਵੀ ਸਿਆਸੀ ਹਲਕਿਆਂ ਵਿੱਚ ਉਨ੍ਹਾਂ ਅੱਜ ਤੋਂ ਹੀ ਬਠਿੰਡਾ ਲੋਕ ਸਭਾ ਲਈ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜਨ ਵਜੋਂ ਵੇਖਿਆ ਜਾਣ ਲੱਗਿਆ ਹੈ।
ਬਠਿੰਡਾ ਲੋਕ ਸਭਾ ਹਲਕੇ ਤੋਂ ਇਸ ਵੇਲੇ ਭਾਜਪਾ ਦੀ ਟਿਕਟ ਲਈ ਜਿਹੜੇ ਸੰਭਾਵੀ ਉਮੀਦਵਾਰਾਂ ਦਾ ਨਾਮ ਭਾਜਪਾ ਦੇ ਪੈਨਲ ਵਿੱਚ ਗਿਆ ਹੈ। ਉਨ੍ਹਾਂ ਵਿੱਚ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਸੰਸਦੀ ਸਕੱਤਰ ਅਤੇ ਸੁਖਬੀਰ ਸਿੰਘ ਬਾਦਲ ਦੇ ਸਹਿਪਾਠੀ ਜਗਦੀਪ ਸਿੰਘ ਨਕੱਈ, ਬਾਦਲ ਪਰਿਵਾਰ ਦੇ ਕਿਸੇ ਸਮੇਂ ਨੇੜੇ ਮੰਨੇ ਜਾਂਦੇ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਦਿਆਲ ਸਿੰਘ ਸੋਢੀ ਦਾ ਨਾਂ ਸ਼ਾਮਲ ਦੱਸਿਆ ਜਾਂਦਾ ਹੈ ਪਰ ਹੁਣ ਅਚਾਨਕ ਉਚ ਅਧਿਕਾਰੀ ਦੇ ਅਸਤੀਫ਼ੇ ਨੇ ਸਾਰੇ ਸਿਆਸੀ ਸਮੀਕਰਨ ਅਤੇ ਆਸਾਂ ਨੂੰ ਝਟਕਾ ਦਿੱਤਾ ਹੈ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਪਾਰਟੀ ਵਿੱਚ ਜੋ ਵੀ ਚੰਗੇ ਲੋਕ ਆਉਂਦੇ ਹਨ, ਉਨ੍ਹਾਂ ਨਾਲ ਪਾਰਟੀ ਦਾ ਦਬਦਬਾ ਵੱਧਦਾ ਹੈ ਅਤੇ ਜੇਕਰ ਮਲੂਕਾ ਪਰਿਵਾਰ ਦੀ ਨੰਹੂ ਭਾਜਪਾ ਵਿੱਚ ਸ਼ਮੂਲੀਅਤ ਕਰਦੀ ਹੈ ਤਾਂ ਉਨ੍ਹਾਂ ਇਸ ਗੱਲ ਦੀ ਖੁਸ਼ੀ ਹੁੰਦੀ, ਜਦਕਿ ਉਮੀਦਵਾਰ ਬਣਨਾ ਇਹ ਪਾਰਟੀ ਦੀ ਹਾਈਕਮਾਨ ਦੇ ਹੱਥ ਹੈ। ਦੂਜੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਪਰਮਪਾਲ ਕੌਰ ਵੱਲੋਂ ਮਾਨਸਾ ਖੇਤਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਫੋਨ ਕਰਕੇ ਉਨ੍ਹਾਂ ਦੀ ਭਾਜਪਾ ਵਿੱਚ ਸ਼ਮੂਲੀਅਤ ਨੂੰ ਲੈ ਕੇ ਹੁੰਗਾਰੇ ਪੱਖੋਂ ਸੁਝਾਅ ਮੰਗੇ ਹਨ ਅਤੇ ਅਗਲੇ ਦਿਨਾਂ ਵਿੱਚ ਤਾਲਮੇਲ ਰੱਖਣ ਲਈ ਵੀ ਉਨ੍ਹਾਂ ਨਾਲ ਵਾਅਦਾ ਕੀਤਾ ਹੈ। ਉਹ ਮਾਨਸਾ ਵਿਖੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਵਜੋਂ ਲੰਬਾ ਸਮਾਂ ਸੇਵਾ ਨਿਭਾਉਂਦੇ ਰਹੇ ਹਨ ਅਤੇ ਉਨ੍ਹਾਂ ਇਸ ਇਲਾਕੇ ਦੇ ਅਨੇਕਾਂ ਪੰਚਾਂ-ਸਰਪੰਚਾਂ ਤੇ ਮੋਹਤਵਰ ਲੋਕਾਂ ਨਾਲ ਰਾਬਤਾ ਕਾਇਮ ਰਿਹਾ ਹੈ ਅਤੇ ਮਲੂਕਾ ਪਰਿਵਾਰ ਦੀਆਂ ਇਸ ਖੇਤਰ ਵਿੱਚ ਅਨੇਕਾਂ ਰਿਸ਼ਤੇਦਾਰੀਆਂ ਹਨ।

Advertisement

‘ਇਸ ਖੇਡ ’ਚ ਅਕਾਲੀ ਦਲ ਸ਼ਾਮਲ!’

ਇੱਕ ਅਕਾਲੀ ਆਗੂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਪਰਮਪਾਲ ਕੌਰ ਸਿੱਧੂ ਦਾ ਅਚਾਨਕ ਅਸਤੀਫ਼ਾ ਦੇਣਾ ਕੋਈ ਵੱਡੀ ਖੇਡ ਜਾਪਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਬਾਦਲਾਂ ਦੇ ਅਸ਼ੀਰਵਾਦ ਨਾਲ ਵੀ ਹੋ ਸਕਦਾ ਹੈ ਕਿਉਂਕਿ ਉਹ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਕੋਈ ਵੀ ਸਿਆਸੀ ਦਾਅ ਖੇਡ ਸਕਦੇ ਹਨ।

Advertisement
Author Image

Advertisement
Advertisement
×