For the best experience, open
https://m.punjabitribuneonline.com
on your mobile browser.
Advertisement

ਪੈਰਾਲੰਪਿਕ: ਕਥੁਨੀਆ ਅਤੇ ਪ੍ਰੀਤੀ ਵੱਲੋਂ ਸਰਵੋਤਮ ਪ੍ਰਦਰਸ਼ਨ, ਇਤਿਹਾਸ ਸਿਰਜਿਆ

03:57 PM Sep 02, 2024 IST
ਪੈਰਾਲੰਪਿਕ  ਕਥੁਨੀਆ ਅਤੇ ਪ੍ਰੀਤੀ ਵੱਲੋਂ ਸਰਵੋਤਮ ਪ੍ਰਦਰਸ਼ਨ  ਇਤਿਹਾਸ ਸਿਰਜਿਆ
ANI PHOTO
Advertisement

ਪੈਰਿਸ, 2 ਸਤੰਬਰ
ਭਾਰਤੀ ਖਿਡਾਰੀ ਪੈਰਿਸ ਵਿਚ ਚੱਲ ਰਹੀਆਂ ਪੈਰਾਲੰਪਿਕ ਖੇਡਾਂ ਦੌਰਾਨ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ਦੇ ਯੋਗੇਸ਼ ਕਥੁਨੀਆ ਨੇ ਪੈਰਾਲੰਪਿਕ ਖੇਡਾਂ ਵਿਚ ਵਿੱਚ ਪੁਰਸ਼ਾਂ ਦੇ ਡਿਸਕਸ ਥਰੋਅ ਐੱਫ-56 ਈਵੈਂਟ ਵਿੱਚ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 42.22 ਮੀਟਰ ਨਾਲ ਲਗਾਤਾਰ ਦੂਜਾ ਪੈਰਾਲੰਪਿਕ ਚਾਂਦੀ ਦਾ ਤਗ਼ਮਾ ਜਿੱਤਿਆ ਹੈ। 27 ਸਾਲਾ ਖਿਡਾਰੀ ਨੇ ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ ਡਿਸਕਸ ਨੂੰ ਪੋਡੀਅਮ-ਕਲਿੰਚਿੰਗ ਦੂਰੀ ਤੱਕ ਸੁੱਟ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ ।
9 ਸਾਲ ਦੀ ਉਮਰ ਵਿੱਚ ਕਥੁਨੀਆ ਗੁਇਲੇਨ-ਬੈਰੇ ਸਿੰਡਰੋਮ ਨਾਲ ਪੀੜਤ ਹੋ ਗਿਆ ਸੀ। ਇਸ ਦੌਰਾਨ ਵ੍ਹੀਲਚੇਅਰ ’ਤੇ ਹੋਣ ਕਾਰਨ ਉਸਨੇ ਆਪਣੀ ਮਾਂ ਮੀਨਾ ਦੇਵੀ ਦੀ ਮਦਦ ਨਾਲ ਜ਼ਿੰਦਗੀ ਦੀਆਂ ਔਕੜਾਂ ਨੂੰ ਪਾਰ ਕੀਤਾ, ਜ਼ਿਕਰਯੋਗ ਹੈ ਕਿ ਖਿਡਾਰੀ ਦੀ ਮਾਤਾ ਨੇ ਫਿਜ਼ੀਓਥੈਰੇਪੀ ਸਿੱਖੀ ਕੇ ਉਸਨੂੰ ਦੁਬਾਰਾ ਚੱਲਣ ਲਈ ਮਾਸਪੇਸ਼ੀਆਂ ਦੀ ਤਾਕਤ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਸੀ।
ਦੋ ਪੈਰਾਲੰਪਿਕ ਚਾਂਦੀ ਦੇ ਤਗ਼ਮਿਆਂ ਤੋਂ ਇਲਾਵਾ ਉਸ ਕੋਲ ਤਿੰਨ ਵਿਸ਼ਵ ਚੈਂਪੀਅਨਸ਼ਿਪ ਦੇ ਤਗ਼ਮੇ ਹਨ, ਜਿਨ੍ਹਾਂ ਵਿੱਚ ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਸ਼ਾਮਲ ਹੈ।

Advertisement

ਪੈਰਾ-ਸਪ੍ਰਿੰਟਰ ਪ੍ਰੀਤੀ ਪਾਲ ਨੇ ਰਚਿਆ ਇਤਿਹਾਸ

ਉਧਰ ਪੈਰਾ ਸਪ੍ਰਿੰਟਰ ਪ੍ਰੀਤੀ ਪਾਲ ਨੇ ਦੂਜਾ ਤਗ਼ਮਾ ਜਿੱਤਦਿਆਂ ਇਤਹਾਸ ਰਚਿਆ ਹੈ। ਪ੍ਰੀਤੀ ਨੇ ਐਤਵਾਰ ਨੂੰ 200 ਮੀਟਰ ਟੀ-35 ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਉਹ ਪੈਰਾਲੰਪਿਕ ਜਾਂ ਓਲੰਪਿਕ ਵਿੱਚ ਟ੍ਰੈਕ ਐਂਡ ਫੀਲਡ ਈਵੈਂਟ ਵਿੱਚ 2 ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਬਣ ਗਈ ਹੈ। ਇਸ ਈਵੈਂਟ ਵਿੱਚ ਪ੍ਰੀਤੀ ਨੇ 30.01 ਸਕਿੰਟ ਵਿੱਚ ਦੌੜ ਪੂਰੀ ਕਰਦੇ ਹੋਏ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਦਰਜ ਕੀਤਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰੀਤੀ ਨੇ ਮਹਿਲਾ ਟੀ-35 ਦੀ 100 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਸਨੇ 14.21 ਸਕਿੰਟ ਦਾ ਸਮਾਂ ਲਿਆ, ਜੋ ਉਸਦਾ ਨਿੱਜੀ ਸਰਵੋਤਮ ਵੀ ਸੀ। ਪ੍ਰੀਤੀ ਨੇ ਕਿਹਾ ਕਿ ਮੈਂ ਆਪਣਾ ਸਰਵੋਤਮ ਦੇਣ ਦੀ ਕੋਸ਼ਿਸ਼ ਕੀਤੀ ਅਤੇ ਮੈਂ ਖੁਸ਼ ਹਾਂ ਕਿ ਮੈਂ ਇੱਕ ਹੋਰ ਤਮਗਾ ਜਿੱਤਿਆ। ਏਐੱਨਆਈ/ਪੀਟੀਆਈ

Advertisement

Advertisement
Tags :
Author Image

Puneet Sharma

View all posts

Advertisement