ਪੈਰਲੰਪਿਕ: ਜੂਡੋ ਖਿਡਾਰੀ ਕਪਿਲ ਪਰਮਾਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ
10:57 PM Sep 05, 2024 IST
ਪੈਰਿਸ, 5 ਸਤੰਬਰ
Advertisement
ਕਪਿਲ ਪਰਮਾਰ ਨੇ ਅੱਜ ਇੱਥੇ ਜੇ1 60 ਕਿਲੋ ਪੁਰਸ਼ ਪੈਰਾ ਜੂਡੋ ਮੁਕਾਬਲੇ ’ਚ ਬ੍ਰਾਜ਼ੀਲ ਦੇ ਐਲੀਲਟੋਨ ਡੀ ਓਲੀਵਿਏਰਾ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਭਾਰਤ ਨੂੰ ਜੂਡੋ ਵਿੱਚ ਪਹਿਲਾ ਪੈਰਾਲੰਪਿਕ ਤਗ਼ਮਾ ਦਿਵਾਇਆ। ਪਰਮਾਰ ਨੇ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਆਪਣੇ ਵਿਰੋਧੀ ’ਤੇ ਸ਼ੁਰੂ ਤੋਂ ਹੀ ਦਬਾਅ ਬਣਾਈ ਰੱਖਿਆ ਅਤੇ ਰਿਕਾਰਡ 10-0 ਨਾਲ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਉਹ ਸੈਮੀਫਾਈਨਲ ਵਿੱਚ ਇਰਾਨ ਦੇ ਬੀਏ ਖੋਰਮ ਸਈਦ ਮੇੇਸਮ ਤੋਂ 0-10 ਨਾਲ ਹਾਰ ਗਿਆ ਸੀ। -ਪੀਟੀਆਈ
Advertisement
Advertisement