ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਾਲੀ ਮਾਮਲਾ: ਕਿਸਾਨ ਵੱਲੋਂ ਨੋਡਲ ਅਫ਼ਸਰ ਦੀ ਕੁੱਟਮਾਰ

07:37 AM Nov 02, 2024 IST

ਪੱਤਰ ਪ੍ਰੇਰਕ
ਲੰਬੀ, 1 ਨਵੰਬਰ
ਖੇਤੀ ਮੰਤਰੀ ਖੁੱਡੀਆਂ ਦੇ ਹਲਕੇ ਲੰਬੀ ਦੇ ਪਿੰਡ ਵੜਿੰਗਖੇੜਾ ਵਿੱਚ ਅੱਜ ਇੱਕ ਕਿਸਾਨ ਨੇ ਪਰਾਲੀ ਪ੍ਰਬੰਧਨ ਜਾਂਚ ਟੀਮ ਦੇ ਨੋਡਲ ਅਫਸਰ ਨਾਲ ਕੁੱਟਮਾਰ ਕੀਤੀ ਦਿੱਤੀ। ਘਟਨਾ ਦੀ ਥਾਣਾ ਕਿੱਲਿਆਂਵਾਲੀ (ਆਰਜੀ) ਕੋਲ ਸ਼ਿਕਾਇਤ ਪੁੱਜੀ ਹੈ। ਜਾਣਕਾਰੀ ਮੁਤਾਬਕ ਕਿਸਾਨ ਵੱਲੋਂ ਪਾਵਰਕੌਮ ਦਾ ਸਹਾਇਕ ਲਾਈਨਮੈਨ ਗੁਰਮੀਤ ਸਿੰਘ ਜੋ ਪਰਾਲੀ ਪ੍ਰਬੰਧਨ ਅਮਲੇ ਵਿੱਚ ਨੋਡਲ ਅਫ਼ਸਰ ਵਜੋਂ ਪਿੰਡ ਵੜਿੰਗਖੇੜਾ ਵਿਖੇ ਤਾਇਨਾਤ ਹੈ, ਦੀ ਕੁੱਟਮਾਰ ਕੀਤੀ ਗਈ। ਘਟਨਾ ਕੈਮਰੇ ਵਿੱਚ ਕੈਦ ਹੋ ਗਈ ਹੈ। ਜਾਣਕਾਰੀ ਮੁਤਾਬਕ ਸਰਕਾਰੀ ਤੌਰ ’ਤੇ ਪਰਾਲੀ ਸਾੜ-ਫ਼ੂਕ ਦੀ ਆਈ ਲੋਕੇਸ਼ਨ ਦੇ ਆਧਾਰ ’ਤੇ ਪਰਾਲੀ ਪ੍ਰਬੰਧਨ ਦਾ ਨੋਡਲ ਅਫ਼ਸਰ ਗੁਰਮੀਤ ਸਿੰਘ ਪੜਤਾਲ ਲਈ ਖੇਤ ਵਿੱਚ ਪੁੱਜਿਆ ਸੀ ਜਿਸ ਦੌਰਾਨ ਕਿਸਾਨ ਨੇ ਉਸ ਦੀ ਕੁੱਟਮਾਰ ਕੀਤੀ। ਪਿੰਡ ਵਾਸੀਆਂ ਮੁਤਾਬਕ ਕਿਸਾਨ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਦੱਸਿਆ ਜਾਂਦਾ ਹੈ।

Advertisement

Advertisement