ਮਨਾਲੀ ’ਚ ਪੈਰਾਗਲਾਈਡਿੰਗ ਬੰਦ
06:25 AM Jan 14, 2025 IST
ਮਨਾਲੀ:
Advertisement
ਇਕ ਉਡਾਣ ਸਬੰਧੀ ਹਾਦਸੇ ਵਿੱਚ ਆਂਧਰਾ ਪ੍ਰਦੇਸ਼ ਦੇ 32 ਸਾਲਾ ਸੈਲਾਨੀ ਦੀ ਮੌਤ ਹੋਣ ਤੋਂ ਛੇ ਦਿਨਾਂ ਬਾਅਦ ਹਿਮਾਚਲ ਪ੍ਰਦੇਸ਼ ਸੈਰ ਸਪਾਟਾ ਅਥਾਰਿਟੀ ਨੇ ਰਾਇਸਨ ਵਿੱਚ ਚੱਲਦੀ ਨਾਗਾ ਬਾਗ ਪੈਰਾਗਲਾਈਡਿੰਗ ਸਾਈਟ ਬੰਦ ਕਰਵਾ ਦਿੱਤੀ ਹੈ। ਇਹ ਫੈਸਲਾ ਪੈਰਾਗਲਾਈਡਿੰਗ ਆਪ੍ਰੇਟਰ ਦੀ ਲਾਪ੍ਰਵਾਹੀ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ। 7 ਜਨਵਰੀ ਨੂੰ ਰਾਇਸਨ ਵਿੱਚ ਉਡਾਣ ਭਰਨ ਵੇਲੇ ਅਚਾਨਕ ਝੱਖੜ ਚੱਲਣ ਕਾਰਨ ਤਾੜੀ ਮਹੇਸ਼ ਰੈੱਡੀ ਦੀ ਉਡਾਣ ਪ੍ਰਭਾਵਿਤ ਹੋਈ ਸੀ। -ਪੀਟੀਆਈ
Advertisement
Advertisement