ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਨੇ ਆਰਟ ਫੈਸਟ ਕਰਵਾਇਆ

10:40 AM Aug 07, 2023 IST
ਸਮਾਗਮ ਦੌਰਾਨ ਇਕ ਵਿਦਿਆਰਥਣ ਦਾ ਸਨਮਾਨ ਕਰਦੇ ਹੋਏ ਐੱਸਡੀਐੱਮ ਨਵਦੀਪ ਕੁਮਾਰ।

ਪੱਤਰ ਪ੍ਰੇਰਕ
ਘੱਗਾ, 6 ਅਗਸਤ
ਘੱਗਾ-ਪਾਤੜਾਂ ਰੋਡ ਸਥਿਤ ਦਿ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਵਲੋਂ ਪਟਿਆਲਾ ਸਹੋਦਿਆ ਸਕੂਲਜ਼ ਕੰਪਲੈਕਸ ਦੀ ਰਹਿਨੁਮਾਈ ਹੇਠ ਆਰਟ ਫੈਸਟ-2023 ਕਰਵਾਇਆ ਗਿਆ। ਸਮਾਗਮ ਵਿੱਚ ਜ਼ਿਲ੍ਹੇ ਦੇ 37 ਸੀਬੀਐੱਸਈ ਸਕੂਲਾਂ ਦੇ 259 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਮੰਡਲਾ ਆਰਟ, ਓਰੀਗੈਮੀ, ਪੇਂਟਿੰਗ, ਮਹਿੰਦੀ ਲਗਾਉਣਾ, ਕਲਾਜ ਬਣਾਉਣਾ, ਲੈਂਡਸਕੇਪ/ਰਚਨਾ ਆਦਿ ਪ੍ਰਮੁੱਖ ਸਨ। ਸਮਾਗਮ ਵਿੱਚ ਐਸਡੀਐਮ ਪਾਤੜਾਂ ਨਵਦੀਪ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਵਿਦਿਆਰਥੀਆਂ ਦੀਆਂ ਵੱਖ-ਵੱਖ ਵੰਨਗੀਆਂ ਵਿੱਚ ਪੇਸ਼ਕਾਰੀਆਂ ਨੂੰ ਵੇਖ ਕੇ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੋਏ। ਇਸ ਫੈਸਟ ਵਿੱਚ ਅਸ਼ਵਨੀ ਭਾਰਦਵਾਜ, ਆਰਟ ਐਗਜ਼ੀਕਿਊਟਿਵ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਸਿਸਟੈਂਟ ਪ੍ਰੋਫੈਸਰ ਸੁਭਾਸ਼ ਚੰਦਰ ਤੇ ਜਸਰੀਨ ਮਨਚੰਦਾ ਅਸਿਸਟੈਂਟ ਪ੍ਰੋਫ਼ੈਸਰ ਨੇ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕੀਤੀ ਅਤੇ ਜੱਜਾਂ ਦੀ ਭੂਮਿਕਾ ਨਿਭਾਈ। ਸਕੂਲ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਆਰਟ ਦੀ ਰੁਚੀ ਪੈਦਾ ਕਰਨ ਲਈ ਅਜਿਹੇ ਮੇਲੇ ਬਹੁਤ ਸਹਾਈ ਹੁੰਦੇ ਹਨ। ਅਖੀਰ ਵਿੱਚ ਐੱਸਡੀਐੱਮ ਨਵਦੀਪ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।

Advertisement

Advertisement