ਪੈਰਾ ਖੇਡਾਂ: 100 ਮੀਟਰ ਦੌੜ ਵਿੱਚ ਲੁਧਿਆਣਾ ਦਾ ਪਰਮਵੀਰ ਜੇਤੂ
ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਨਵੰਬਰ
ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸਾਸਨ ਅਤੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਪਹਿਲੀਆਂ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਖੇਡਾਂ ਦੇ ਅਥਲੈਟਿਕਸ, ਬੈਡਮਿੰਟਨ ਤੇ ਪਾਵਰ ਲਿਫਟਿੰਗ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ। ਗੁਰੂ ਨਾਨਕ ਸਟੇਡੀਅਮ ਦੇ ਐਥਲੈਟਿਕਸ ਟਰੈਕ ਵਿੱਚ ਪੈਰਾ ਐਥਲੀਟਾਂ ਦੇ ਮੁਕਾਬਲਿਆਂ ਵਿੱਚ ਟੀ-11 ਅਤੇ ਟੀ-12 ਕੈਟਾਗਿਰੀ ਦੇ 100 ਮੀਟਰ ਮੁਕਾਬਲੇ ਵਿੱਚ ਲੁਧਿਆਣਾ ਦੇ ਪਰਮਵੀਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 400 ਮੀਟਰ ਵਿੱਚ ਲੁਧਿਆਣਾ ਦੇ ਗੁਰਵੀਰ ਸਿੰਘ ਨੇ ਪਹਿਲਾ ਸਥਾਨ, ਲੁਧਿਆਣਾ ਦੇ ਹੀ ਜਸਵੀਰ ਸਿੰਘ ਨੇ ਦੂਜਾ ਸਥਾਨ ਤੇ ਰਣਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਫ-11 ਕੈਟਾਗਿਰੀ ਦੇ ਸ਼ਾਟਪੁੱਟ ਵਿੱਚ ਲੁਧਿਆਣਾ ਦੇ ਖਿਡਾਰੀਆਂ ਜਸਵੀਰ ਸਿੰਘ ਅਤੇ ਸੂਰਜ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਜਦਕਿ ਮਲੇਰਕੋਟਲਾ ਦਾ ਪ੍ਰਿੰਸ ਤੀਜੇ ਸਥਾਨ ’ਤੇ ਆਇਆ। 400 ਮੀਟਰ ਵਿੱਚ ਲੁਧਿਆਣਾ ਦੇ ਪਰਮਵੀਰ ਸਿੰਘ, ਐਫ-12 ਕੈਟਾਗਿਰੀ ਦੇ ਸ਼ਾਟਪੁੱਟ ਵਿੱਚ ਪਟਿਆਲਾ ਦੇ ਗੁਰਕਰਨਵੀਰ ਸਿੰਘ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਟੀ 13 ਕੈਟਾਗਿਰੀ ਦੇ 100 ਮੀਟਰ ਦੌੜ ਮੁਕਾਬਲੇ ਵਿੱਚ ਸੰਗਰੂਰ ਦੇ ਜਸਵਿੰਦਰ ਸਿੰਘ ਨੇ ਪਹਿਲਾ, ਬਠਿੰਡਾ ਦੇ ਪਲਵਿੰਦਰ ਸਿੰਘ ਨੇ ਦੂਜਾ ਅਤੇ ਲੁਧਿਆਣਾ ਦੇ ਜਤਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਫ-13 ਕੈਟਾਗਿਰੀ ਦੇ ਸਾਟਪੁੱਟ ਵਿੱਚ ਤਰਨਤਾਰਨ ਦੇ ਤ੍ਰਿਪਤਪਾਲ ਸਿੰਘ ਨੇ ਪਹਿਲਾ, ਬਠਿੰਡਾ ਦੇ ਪਲਵਿੰਦਰ ਸਿੰਘ ਨੇ ਦੂਜਾ ਅਤੇ ਜਲੰਧਰ ਦੇ ਲਕਸ਼ਯਵੀਰ ਰੀਹਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੀ 20 ਕੈਟਾਗਿਰੀ ਦੇ 400 ਮੀਟਰ ’ਚ ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ, 1500 ਮੀਟਰ ਵਿੱਚ ਐਸਏਐਸ ਨਗਰ ਦੇ ਹਰਮਨਪ੍ਰੀਤ ਸਿੰਘ ਨੇ, ਐਫ 20 ਕੈਟਾਗਿਰੀ ਦੇ ਸ਼ਾਟਪੁੱਟ ਵਿੱਚ ਐਸਏਐਸ ਨਗਰ ਦੇ ਅਰਬਾਜ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਲੰਮੀ ਛਾਲ ਵਿੱਚ ਐਸਏਐਸ ਨਗਰ ਦੇ ਹਰਮਨਪ੍ਰੀਤ ਸਿੰਘ ਨੇ ਪਹਿਲਾ ਥਾਂ ਪ੍ਰਾਪਤ ਕੀਤਾ। ਬੈਡਮਿੰਟਨ ਮੁਕਾਬਲਿਆਂ ਵਿੱਚ ਕੈਟਾਗਿਰੀ ਵੀਲ ਚੇਅਰ-1 ਮੈਨ ਲੁਧਿਆਣਾ ਦੇ ਪਵਨ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।