ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਰਾ ਖੇਡਾਂ: ਬੈਡਮਿੰਟਨ ਡਬਲਜ਼ ’ਚ ਅਸ਼ਵਨੀ ਤੇ ਪਰਵੀਨ ਦੀ ਜੋੜੀ ਜੇਤੂ

06:30 AM Nov 24, 2024 IST
ਬੈਡਮਿੰਟਨ ਮੁਕਾਬਲੇ ਦੌਰਾਨ ਖੇਡਦੇ ਹੋਏ ਖਿਡਾਰੀ। -ਫੋਟੋ: ਇੰਦਰਜੀਤ ਵਰਮਾ

ਸਤਵਿੰਦਰ ਬਸਰਾ
ਲੁਧਿਆਣਾ, 23 ਨਵੰਬਰ
ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਅਤੇ ਹੋਰ ਨਾਲ ਲੱਗਦੇ ਮੈਦਾਨਾਂ ਵਿੱਚ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਵੱਖ ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਅੱਜ ਕੈਟਾਗਰੀ ਵੀਲ ਚੇਅਰ-1 ਡਬਲ ਦੇ ਹੋਏ ਮੁਕਾਬਲੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਖਿਡਾਰੀਆਂ ਪ੍ਰਵੀਨ ਅਤੇ ਅਸ਼ਵਨੀ ਦੀ ਜੋੜੀ ਅਵਲ ਰਹੀ। ਇਹ ਖੇਡਾਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਹਨ ਅਤੇ ਲੁਧਿਆਣਾ ਵਿੱਚ ਇਹ ਮੁਕਾਬਲੇ 25 ਨਵੰਬਰ ਤੱਕ ਹੋਣਗੇ। ਅੱਜ ਹੋਰ ਜਿਨ੍ਹਾਂ ਖੇਡਾਂ ਦੇ ਮੁਕਾਬਲੇ ਹੋਏ, ਉਨਾਂ ਵਿੱਚ ਐਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਆਦਿ ਖੇਡਾਂ ਸ਼ਾਮਲ ਹਨ। ਪੈਰਾ ਬੈਡਮਿੰਟਨ ਦੇ ਕੇਟਾਗਿਰੀ ਵੀਲ ਚੇਅਰ-1 ਡਬਲ ਵਿੱਚ ਹੋਏ ਮੁਕਾਬਲਿਆਂ ’ਚ ਪਹਿਲੇ ਤਿੰਨ ਸਥਾਨ ਲੁਧਿਆਣਾ ਦੇ ਖਾਤੇ ਵਿੱਚ ਰਹੇ। ਲੁਧਿਆਣਾ ਦੇ ਅਸ਼ਵਨੀ ਕੁਮਾਰ ਅਤੇ ਪਰਵੀਨ ਕੁਮਾਰ ਦੀ ਜੋੜੀ ਨੇ ਪਹਿਲਾ, ਪਵਨ ਕੁਮਾਰ ਅਤੇ ਗੁਰਦੀਪ ਸਿੰਘ ਦੀ ਜੋੜੀ ਨੇ ਦੂਜਾ ਜਦਕਿ ਕੁਲਦੀਪ ਸਿੰਘ ਅਤੇ ਜਗਜੀਤ ਸਿੰਘ ਦੀ ਜੋੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕ ਮੁਕਾਬਲਿਆਂ ਵਿੱਚ- ਟੀ-37 ਕੈਟਾਗਰੀ ਦੇ 100 ਮੀਟਰ ਮੁਕਾਬਲੇ ਵਿੱਚ ਮੰਗਲ ਸਿੰਘ (ਸ੍ਰੀ ਅਮ੍ਰਿਤਸਰ ਸਾਹਿਬ) ਨੇ ਪਹਿਲਾ, ਬਲਵੰਤ ਸਿੰਘ (ਫਤਿਹਗੜ੍ਹ ਸਾਹਿਬ) ਨੇ ਦੂਜਾ ਸਥਾਨ ਅਤੇ ਦਵਿੰਦਰ ਸਿੰਘ (ਫਤਿਹਗੜ੍ਹ ਸਾਹਿਬ) ਨੇ ਤੀਜਾ ਸਥਾਨ, 200 ਮੀਟਰ ਵਿੱਚ ਮੰਗਲ ਸਿੰਘ (ਸ੍ਰੀ ਅੰਮ੍ਰਿਤਸਰ ਸਾਹਿਬ) ਨੇ ਪਹਿਲਾ ਸਥਾਨ, ਬਲਵੰਤ ਸਿੰਘ (ਸ੍ਰੀ ਫਤਿਹਗੜ੍ਹ ਸਾਹਿਬ) ਨੇ ਦੂਜਾ ਸਥਾਨ, ਪ੍ਰਭਾਤ ਸਿੰਘ (ਪਟਿਆਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੀ-38 ਕੈਟਾਗਰੀ ਦੇ 100 ਮੀਟਰ ਦੌੜ ਮੁਕਾਬਲੇ ਵਿੱਚ - ਸਿਮਰਨਜੀਤ ਸਿੰਘ (ਬਰਨਾਲਾ), ਗੌਰਵ (ਜਲੰਧਰ) ਅਤੇ ਮਨਜੋਤ ਸਰਮਾ (ਸੰਗਰੂਰ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਐਫ -55 ਕੈਟਾਗਰੀ ਦੇ ਡਿਸਕਸ ਥਰੋ ਵਿੱਚ ਰੂਪ ਨਗਰ ਦੇ ਵਿਸਵ ਨੇ ਪਹਿਲਾ, ਐਸਏਅੇਸ ਨਗਰ ਦੇ ਮੁਹੰਮਦ ਲਤੀਫ ਨੇ ਦੂਜਾ ਅਤੇ ਕੁਮੇਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਾਟਪੁੱਟ ਵਿੱਚ ਐਸਏਐਸ ਨਗਰ ਦੇ ਮਹੁੰਮਦ ਲਤੀਫ ਨੇ ਪਹਿਲਾ, ਰੂਪਨਗਰ ਦੇ ਵਿਸਵ ਨੇ ਦੂਜਾ ਅਤੇ ਕਪੂਰਥਲਾ ਦੇ ਬਲਜੀਤ ਕੁਮਾਰ ਨੇੇ ਤੀਜਾ ਸਥਾਨ ਹਾਸਲ ਕੀਤਾ। ਐਫ 56 ਕੈਟਾਗਰੀ ਦੇ ਡਿਸਕਸ ਥਰੋ ਅਤੇ ਸ਼ਾਟਪੁੱਟ ਮੁਕਾਬਲੇ ਵਿੱਚ ਅੰਮ੍ਰਿਤਸਰ ਸਾਹਿਬ ਦਾ ਬਿਕਰਮਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥਰੋ ਵਿੱਚ ਜਲੰਧਰ ਦੇ ਸੀਤਲ ਸਿੰਘ ਪਹਿਲੇ ਸਥਾਨ ’ਤੇ ਰਿਹਾ।

Advertisement

Advertisement