ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਰਾ ਪਾਵਰ ਲਿਫਟਿੰਗ: 49 ਕਿਲੋ ਭਾਰ ਵਰਗ ’ਚ ਸੁਰਿੰਦਰਪਾਲ ਅੱਵਲ

06:44 AM Nov 22, 2024 IST
ਪੈਰਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਚੱਲ ਰਿਹਾ ਇੱਕ ਮੁਕਾਬਲਾ। -ਫੋਟੋ: ਵਰਮਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਨਵੰਬਰ
ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਕਰਵਾਈਆਂ ਜਾ ਰਹੀਆਂ ‘ਪੈਰਾ ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸੂਬਾ ਪੱਧਰੀ ਪੈਰਾ ਪਾਵਰ ਲਿਫਟਿੰਗ ਦੇ 49 ਕਿਲੋ ਭਾਰ ਵਰਗ ਵਿੱਚ ਅੰਮ੍ਰਿਤਸਰ ਦੇ ਸੁਰਿੰਦਰਪਾਲ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਖੇਡਾਂ 25 ਨਵੰਬਰ ਤੱਕ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਈਆਂ ਜਾ ਰਹੀਆਂ ਹਨ।
ਅੱਜ ਦੂਜੇ ਦਿਨ ਸਾਸ਼ਤਰੀ ਬੈਡਮਿੰਟਨ ਹਾਲ ਵਿੱਚ ਪੈਰਾ ਬੈਡਮਿੰਟਨ ਮੁਕਾਬਲੇ ਵਿੱਚ ਪੁਰਸ਼ਾਂ ਦੇ ਐੱਸਐੱਲ-3 ਵਰਗ ਵਿੱਚ ਪਟਿਆਲਾ ਦੇ ਦੀਵਾਨ ਨੇ ਪਹਿਲਾ, ਲੁਧਿਆਣਾ ਦੇ ਬਲਵਿੰਦਰ ਸਿੰਘ ਨੇ ਦੂਜਾ ਅਤੇ ਸੰਗਰੂਰ ਦੇ ਜਸਪਾਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐੱਸਐੱਲ-4 ਵਰਗ ਵਿੱਚ ਰੂਪਨਗਰ ਦੇ ਨਿਤਿਨ ਸ਼ਰਮਾ ਨੇ ਪਹਿਲਾ, ਅੰਮ੍ਰਿਤਸਰ ਦੇ ਗਿਰਧਾਰੀ ਲਾਲ ਨੇ ਦੂਜਾ ਅਤੇ ਫਾਜ਼ਿਲਕਾ ਦੇ ਤਜਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਮਲਟੀਪਰਪਜ਼ ਹਾਲ ਵਿੱ ਪੈਰਾ ਪਾਵਰ ਲਿਫਟਿੰਗ ਮੁਕਾਬਲਿਆਂ ’ਚ ਪੁਰਸ਼ਾਂ ਦੇ 49 ਕਿਲੋ ਭਾਰ ਵਰਗ ਵਿੱਚ ਅੰਮ੍ਰਿਤਸਰ ਦੇ ਸੁਰਿੰਦਰਪਾਲ ਸਿੰਘ ਨੇ ਪਹਿਲਾ, ਮਾਨਸਾ ਦੇ ਗਗਨਦੀਪ ਸਿੰਘ ਨੇ ਦੂਜਾ ਅਤੇ ਫਿਰੋਜ਼ਪੁਰ ਦੇ ਹੀਰਾ ਸਿੰਘ ਨੇ ਤੀਜਾ ਸਥਾਨ, 59 ਕਿਲੋ ਭਾਰ ਵਰਗ ਵਿੱਚ ਤਰਨਤਾਰਨ ਦੇ ਰਣਦੀਪ ਸਿੰਘ, 65 ਕਿਲੋ ਭਾਰ ਵਰਗ ਵਿੱਚ ਤਰਨਤਾਰਨ ਦੇ ਦਲਜੀਤ ਸਿੰਘ, 72 ਕਿਲੋ ਭਾਰ ਵਰਗ ਵਿੱਚ ਫਰੀਦਕੋਟ ਦੇ ਕੁਲਦੀਪ ਸਿੰਘ, 80 ਕਿਲੋ ਭਾਰ ਵਰਗ ਵਿੱਚ ਬਠਿੰਡਾ ਦੇ ਜਤਿੰਦਰ ਸਿੰਘ ਅਤੇ 88 ਕਿਲੋ ਭਾਰ ਵਰਗ ਵਿੱਚ ਤਰਨਤਾਰਨ ਦੇ ਗੁਰਸੇਵਕ ਸਿੰਘ ਨੇ ਮੋਹਰੀ ਸਥਾਨ ਹਾਸਲ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।

Advertisement

Advertisement