ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ 18 ਮਹੀਨਿਆਂ ਲਈ ਮੁਅੱਤਲ

12:36 PM Aug 13, 2024 IST
ਪ੍ਰਮੋਦ ਭਗਤ Photo: X/@sports_odisha

ਨਵੀਂ ਦਿੱਲੀ, 13 ਅਗਸਤ
ਟੋਕਿਓ ਸੋਨ ਤਗ਼ਮਾ ਜੇਤੂ ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਪੈਰਿਸ ਪੈਰਾਓਲੰਪਿਕ ਵਿਚ ਆਪਣਾ ਖ਼ਿਤਾਬ ਬਰਕਰਾਰ ਨਹੀਂ ਰੱਖ ਸਕੇਗਾ, ਕਿਉਂਕਿ ਉਸ ਨੂੰ ਬੀਡਬਲਯੂਏਐੱਫ਼ ਨੇ ਡੋਪਿੰਗ ਨਿਯਮਾਂ ਦੇ ਤਹਿਤ ਉਲੰਘਣਾ ਕਰਨ ’ਤੇ 18 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਬੀਡਬਲਯੂਏਐੱਫ਼ ਨੇ ਇਕ ਬਿਆਨ ਵਿਚ ਕਿਹਾ ਕਿ ਬੈਡਮਿੰਟਨ ਮਹਾਂਸੰਘ ਇਸਦੀ ਪੁਸ਼ਟੀ ਕਰਦਾ ਹੈ, ਪ੍ਰਮੋਦ ਭਗਤ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਉਹ ਪੈਰਿਸ ਪੈਰਾਓਲੰਪਿਕ ਨਹੀਂ ਖੇਡੇਗਾ। ਇਸ ਵਿਚ ਕਿਹਾ ਗਿਆ ਹੈ ਕਿ ਮਾਰਚ 2024 ਨੂੰ ਸੀਏਐੱਸ ਡੋਪਿੰਗ ਵਿਰੋਧੀ ਡਿਵਿਜ਼ਨ ਨੇ ਭਗਤ ਨੂੰ ਬੀਡਬਲਯੂਏਐੱਫ਼ ਦੇ ਨਿਯਮਾਂ ਤਹਿਤ ਦੋਸ਼ੀ ਪਾਇਆ ਹੈ। ਉਹ ਇਕ ਸਾਲ ਵਿਚ ਤਿੰਨ ਵਾਰ ਆਪਣਾ ਠਿਕਾਣਾ ਦੱਸਣ ਵਿਚ ਨਾਕਾਮਯਾਬ ਰਿਹਾ ਹੈ।

Advertisement

36 ਸਾਲਾਂ ਖਿਡਾਰੀ ਨੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਸੀ ਜੋ ਕਿ ਪਿਛਲੇ ਮਹੀਨੇ ਖ਼ਾਰਜ ਕਰ ਦਿੱਤੀ ਗਈ ਸੀ। ਬਿਆਨ ਮੁਤਾਬਗ ਇਹ ਮੁਅੱਤਲੀ ਸਤੰਬਰ 2025 ਤੱਕ ਲਾਗੂ ਰਹੇਗੀ। ਭਾਰਤੀ ਪੈਰਾ ਬੈਡਮਿੰਟਨ ਦੇ ਮੁੱਖ ਕੋਚ ਗੌਰਵ ਖੰਨਾ ਨੇ ਕਿਹਾ ਕਿ ਇਹ ਕਾਫ਼ ਦੁਖਦਾਈ ਅਤੇ ਮੰਦਭਾਗਾ ਹੈ, ਖਿਡਾਰੀ ਪੈਰਾ ਓਲੰਪਿਕ ਵਿਚ ਤਗ਼ਮੇ ਦੀ ਇਕ ਉਮੀਦ ਸੀ। ਉਹ ਇਕ ਯੋਧਾ ਹੈ ਮੈਨੂੰ ਵਿਸ਼ਵਾਸ ਹੈ ਕਿ ਉਹ ਮਜ਼ਬੂਤੀ ਨਾਲ ਵਾਪਸੀ ਕਰੇਗਾ। -ਪੀਟੀਆਈ

Advertisement
Advertisement
Advertisement