ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਪੰਚੀ ਦੇ ਚਾਹਵਾਨ 3,683 ਉਮੀਦਵਾਰਾਂ ਦੇ ਕਾਗਜ਼ ਰੱਦ

08:42 AM Oct 08, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਕਤੂਬਰ
ਪੰਜਾਬ ਦੀਆਂ ਪੰਚਾਇਤ ਚੋਣਾਂ ’ਚ ਸਰਪੰਚ ਬਣਨ ਦੇ 3,683 ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋ ਗਏ ਹਨ, ਜਦੋਂਕਿ ਪੰਚ ਬਣਨ ਦੇ 11,734 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਈਆਂ ਹਨ, ਜਿਨ੍ਹਾਂ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਹਨ, ਉਨ੍ਹਾਂ ਵਿਚੋਂ ਬਹੁਤਿਆਂ ਨੇ ਇਲਜ਼ਾਮ ਲਾਏ ਹਨ ਕਿ ਬਿਨਾਂ ਠੋਸ ਆਧਾਰ ਤੋਂ ਹੀ ਉਨ੍ਹਾਂ ਦੇ ਕਾਗ਼ਜ਼ ਰੱਦ ਕੀਤੇ ਗਏ ਹਨ ਅਤੇ ਕਈ ਉਮੀਦਵਾਰਾਂ ਨੇ ਕਾਗ਼ਜ਼ ਰੱਦ ਹੋਣ ਮਗਰੋਂ ਹਾਈਕੋਰਟ ਦਾ ਰੁਖ਼ ਕਰ ਲਿਆ ਹੈ। ਬਹੁਤੇ ਕਾਗ਼ਜ਼ ਰੱਦ ਕਰਨ ਪਿੱਛੇ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਣ ਨੂੰ ਆਧਾਰ ਬਣਾਇਆ ਗਿਆ ਹੈ। ਪੰਜਾਬ ਰਾਜ ਚੋਣ ਕਮਿਸ਼ਨ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰਾਂ ਵੱਲੋਂ ਪੜਤਾਲ ਦੌਰਾਨ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਅੰਮ੍ਰਿਤਸਰ ਵਿੱਚ ਸਰਪੰਚਾਂ ਲਈ 247 ਅਤੇ ਪੰਚਾਂ ਲਈ 1387 ਨਾਮਜ਼ਦਗੀਆਂ ਰੱਦ ਹੋਈਆਂ ਹਨ। ਇਸ ਤਰ੍ਹਾਂ ਬਠਿੰਡਾ ਵਿੱਚ ਸਰਪੰਚਾਂ ਲਈ 68 ਅਤੇ ਪੰਚਾਂ ਲਈ 248 ਨਾਮਜ਼ਦਗੀਆਂ ਰੱਦ ਹੋਈਆਂ ਹਨ, ਜਦੋਂ ਕਿ ਬਰਨਾਲਾ ਵਿੱਚ ਸਰਪੰਚਾਂ ਲਈ 20 ਅਤੇ ਪੰਚਾਂ ਲਈ 30 ਨਾਮਜ਼ਦਗੀਆਂ ਰੱਦ ਹੋਈਆਂ ਹਨ। ਫ਼ਤਿਹਗੜ੍ਹ ਸਾਹਿਬ ਵਿੱਚ ਸਰਪੰਚਾਂ ਲਈ 106 ਅਤੇ ਪੰਚਾਂ ਲਈ 242 ਨਾਮਜ਼ਦਗੀਆਂ, ਫਰੀਦਕੋਟ ਵਿੱਚ ਸਰਪੰਚਾਂ ਲਈ 70 ਅਤੇ ਪੰਚਾਂ ਲਈ 209 ਨਾਮਜ਼ਦਗੀਆਂ, ਫ਼ਾਜ਼ਿਲਕਾ ਵਿੱਚ ਸਰਪੰਚਾਂ ਲਈ 52 ਅਤੇ ਪੰਚਾਂ ਲਈ 138 ਨਾਮਜ਼ਦਗੀਆਂ, ਗੁਰਦਾਸਪੁਰ ਵਿੱਚ ਸਰਪੰਚਾਂ ਲਈ 1208 ਅਤੇ ਪੰਚਾਂ ਲਈ 3533 ਨਾਮਜ਼ਦਗੀਆਂ ਰੱਦ ਹੋਈਆਂ ਹਨ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ ਸਰਪੰਚਾਂ ਲਈ 18 ਅਤੇ ਪੰਚਾਂ ਲਈ 87 ਨਾਮਜ਼ਦਗੀਆਂ, ਜਲੰਧਰ ਵਿੱਚ ਸਰਪੰਚਾਂ ਲਈ 68 ਅਤੇ ਪੰਚਾਂ ਲਈ 214 ਨਾਮਜ਼ਦਗੀਆਂ, ਕਪੂਰਥਲਾ ਵਿੱਚ ਸਰਪੰਚਾਂ ਲਈ 45 ਅਤੇ ਪੰਚਾਂ ਲਈ 190 ਨਾਮਜ਼ਦਗੀਆਂ, ਮਾਲੇਰਕੋਟਲਾ ਵਿੱਚ ਸਰਪੰਚਾਂ ਲਈ 4 ਅਤੇ ਪੰਚਾਂ ਲਈ 23 ਨਾਮਜ਼ਦਗੀਆਂ, ਮੋਗਾ ਵਿੱਚ ਸਰਪੰਚਾਂ ਲਈ 115 ਅਤੇ ਪੰਚਾਂ ਲਈ 376 ਨਾਮਜ਼ਦਗੀਆਂ, ਐੱਸਏਐੱਸ ਨਗਰ ਵਿੱਚ ਸਰਪੰਚਾਂ ਲਈ 122 ਅਤੇ ਪੰਚਾਂ ਲਈ 389 ਨਾਮਜ਼ਦਗੀਆਂ ਰੱਦ ਹੋਈਆਂ ਹਨ।

Advertisement

Advertisement