ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੱਖਿਆ ਸੰਸਥਾਵਾਂ ’ਤੇ ਭਾਜਪਾ ਤੇ ਆਰਐੱਸਐੇੱਸ ਦੇ ਕਬਜ਼ੇ ਤੱਕ ਪੇਪਰ ਲੀਕ ਨਹੀਂ ਰੁਕੇਗੀ: ਰਾਹੁਲ

07:23 AM Jun 21, 2024 IST
ਰਾਹੁਲ ਗਾਂਧੀ ਨੀਟ ਮੁੱਦੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ

ਨਵੀਂ ਦਿੱਲੀ, 20 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨੀਟ-ਯੂਜੀ ਪ੍ਰੀਖਿਆ ਵਿਚ ਕਥਿਤ ਬੇਨੇਮੀਆਂ ਤੇ ਸਿੱਖਿਆ ਮੰਤਰਾਲੇ ਵੱਲੋਂ ਯੂਜੀਸੀ-ਨੈੱਟ ਪ੍ਰੀਖਿਆ ਰੱਦ ਕੀਤੇ ਜਾਣ ਦੇ ਹਵਾਲੇ ਨਾਲ ਅੱਜ ਕੇਂਦਰ ਸਰਕਾਰ ’ਤੇ ਜ਼ੋਰਦਾਰ ਹੱਲਾ ਬੋਲਦਿਆਂ ਕਿਹਾ ਕਿ ਸਿੱਖਿਆ ਸੰਸਥਾਵਾਂ ’ਤੇ ਭਾਜਪਾ ਤੇ ਆਰਐੱਸਐੱਸ ਦੇ ਕਬਜ਼ੇ ਤੱਕ ਪੇਪਰ ਲੀਕ ਦਾ ਅਮਲ ਨਹੀਂ ਰੁਕੇਗਾ। ਗਾਂਧੀ ਨੇ ਕਿਹਾ ਸ੍ਰੀ ਮੋਦੀ ਨੂੰ ‘ਨੀਟ’ ਦੀ ਨਹੀਂ ਬਲਕਿ ਲੋਕ ਸਭਾ ਦਾ ਸਪੀਕਰ ਲਾਉਣ ਦੀ ਵੱਧ ਫ਼ਿਕਰ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਮਗਰੋਂ ‘ਮਨੋਵਿਗਿਆਨਕ ਤੌਰ ’ਤੇ ਟੁੱਟ’ ਗਏ ਹਨ ਤੇ ਇਸ ਤਰ੍ਹਾਂ ਉਨ੍ਹਾਂ ਲਈ ਸਰਕਾਰ ਚਲਾਉਣੀ ਔਖੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਯੂਕਰੇਨ-ਜੰਗ ਰੋਕੀ, ਪਰ ਉਹ ਪ੍ਰੀਖਿਆ ਪੱਤਰ ਲੀਕ ਹੋਣ ਤੋਂ ਨਹੀਂ ਰੋਕ ਸਕੇ। ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਇਹ ਮਾਮਲਾ ਸੰਸਦ ਵਿਚ ਰੱਖੇਗੀ ਤੇ ਕਸੂਰਵਾਰਾਂ ਖਿਲਾਫ਼ ਕਾਰਵਾਈ ਲਈ ਸਰਕਾਰ ’ਤੇ ਦਬਾਅ ਬਣਾਇਆ ਜਾਵੇਗਾ।
ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੀ ਵਜ੍ਹਾ ਭਾਜਪਾ ਤੇ ਇਸ ਦੀ ਮੂਲ ਸੰਸਥਾ ਆਰਐੱਸਐੱਸ ਵੱਲੋਂ ਸਿੱਖਿਆ ਸੰਸਥਾਵਾਂ ’ਤੇ ਕਬਜ਼ਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਿੱਖਿਆ ਸੰਸਥਾਵਾਂ ਇਨ੍ਹਾਂ ਦੇ ਚੁੰਗਲ ’ਚੋਂ ਮੁਕਤ ਨਹੀਂ ਹੁੰਦੀਆਂ ਪੇਪਰ ਲੀਕ ਦਾ ਅਮਲ ਨਹੀਂ ਰੁਕੇਗਾ। ਗਾਂਧੀ ਨੇ ਕਿਹਾ ਕਿ ਹਾਲੀਆ ਲੋਕ ਸਭਾ ਚੋਣਾਂ ਵਿਚ ਵਿਰੋਧੀ ਧਿਰ ਨੇ ਮੋਦੀ ਦੇ ਬੁਨਿਆਦੀ ਸੰਕਲਪ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਅਟਲ ਬਿਹਾਰੀ ਵਾਜਪਾਈ ਜਾਂ ਮਨਮੋਹਨ ਸਿੰਘ ਵਰਗੇ ਪ੍ਰਧਾਨ ਮੰਤਰੀ, ਜੋ ਨਿਮਰਤਾ ਵਿਚ ਯਕੀਨ ਕਰਦੇ ਸਨ, ਹੁੰਦੇ ਤਾਂ ਸ਼ਾਇਦ ਸਰਕਾਰ ਬਚ ਜਾਂਦੀ। ਗਾਂਧੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਕਾਫ਼ੀ ਦਿਲਚਸਪ ਹੈ ਕਿਉਂਕਿ ਸ੍ਰੀ ਮੋਦੀ ਦੀ ਸਿਖਰਲੀ ਤਰਜੀਹ ਸੰਸਦ ਵਿਚ ਆਪਣਾ ਸਪੀਕਰ ਬਣਾਉਣਾ ਹੈ। ਉਨ੍ਹਾਂ ਨੂੰ ਨੀਟ ਦੀ ਕੋਈ ਫ਼ਿਕਰ ਨਹੀਂ, ਜਿਸ ਕਰਕੇ ਲੱਖਾਂ ਵਿਦਿਆਰਥੀ ਖੱਜਲ ਖੁਆਰ ਹੋ ਰਹੇ ਹਨ।
ਗਾਂਧੀ ਨੇੇ ਦਾਅਵਾ ਕੀਤਾ, ‘‘ਸਾਡੇ ਕੋਲ ਹੁਣ ਇਕ ਸਰਕਾਰ ਤੇ ਪ੍ਰਧਾਨ ਮੰਤਰੀ ਹੈ, ਜਿਨ੍ਹਾਂ ਲਈ ਕੰਮ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਪ੍ਰਧਾਨ ਮੰਤਰੀ ਸਰੀਰਕ ਤੇ ਮਨੋਵਿਗਿਆਨਕ ਤੌਰ ’ਤੇ ਟੁੱਟ ਗਏ ਹਨ। ਇੰਜ ਉਨ੍ਹਾਂ ਲਈ ਸਰਕਾਰ ਚਲਾਉਣਾ ਔਖਾ ਹੋ ਜਾਵੇਗਾ।’’ ਉਨ੍ਹਾਂ ਕਿਹਾ, ‘‘ਇਹ ਖਾਮੋਸ਼ੀ ਇਸ ਲਈ ਹੈ ਕਿਉਂਕਿ ਪ੍ਰਧਾਨ ਮੰਤਰੀ ਕਮਜ਼ੋਰ ਹੋ ਗਏ ਹਨ। ਹਾਲ ਦੀ ਘੜੀ ਪ੍ਰਧਾਨ ਮੰਤਰੀ ਦਾ ਏਜੰਡਾ ਸਪੀਕਰ ਹੈ। ਉਨ੍ਹਾਂ ਨੂੰ ਨੀਟ ਦੀ ਕੋਈ ਫ਼ਿਕਰ ਨਹੀਂ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਕਿਸੇ ਤਰ੍ਹਾਂ ਇਸ ਮੁਸ਼ਕਲ ’ਚੋਂ ਲੰਘ ਜਾਵੇ ਤੇ ਉਨ੍ਹਾਂ ਨੂੰ ਆਪਣਾ ਸਪੀਕਰ ਦਾ ਅਹੁਦਾ ਮਿਲ ਜਾਵੇ। ਇਸ ਵੇਲੇ ਉਨ੍ਹਾਂ ਦਾ ਦਿਮਾਗ ਉਸ ਪਾਸੇ ਲੱਗਾ ਹੈ।’’ ਗਾਂਧੀ ਨੇ ਕਿਹਾ ਕਿ ਮੋਦੀ ਖੌਫ਼ ਪੈਦਾ ਕਰਨ ਤੇ ਲੋਕਾਂ ਨੂੰ ਡਰਾਉਣ ਦੇ ਇਰਾਦੇ ਨਾਲ ਸਰਕਾਰ ਚਲਾ ਰਹੇ ਹਨ ਤਾਂ ਕਿ ਲੋਕ ਨਾ ਬੋਲ ਸਕਣ, ਪਰ ਹੁਣ ਲੋਕ ਉਨ੍ਹਾਂ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਪੇਪਰ ਲੀਕ ਦਾ ਮੁੱਖ ਕਾਰਨ ਭਾਜਪਾ ਤੇ ਇਸ ਦੀ ਮੂਲ ਜਥੇਬੰਦੀ ਆਰਐੱਸਐੱਸ ਦਾ ਸਿੱਖਿਆ ਸੰਸਥਾਵਾਂ ’ਤੇ ਕਬਜ਼ਾ ਹੈ ਤੇ ਜਦੋਂ ਤੱਕ ਇਹ ਕਬਜ਼ੇ ਖ਼ਤਮ ਨਹੀਂ ਹੁੰਦੇ, ਪੇਪਰ ਲੀਕ ਦਾ ਅਮਲ ਨਹੀਂ ਰੁਕੇਗਾ।
ਸ੍ਰੀ ਮੋਦੀ ’ਤੇ ਤਨਜ਼ ਕਸਦਿਆਂ ਗਾਂਧੀ ਨੇ ਕਿਹਾ, ‘‘ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ-ਰੂਸ ਜੰਗ ਤੇ ਇਜ਼ਰਾਈਲ-ਗਾਜ਼ਾ ਜੰਗ ਰੋਕੀ, ਪਰ ਜਾਂ ਤਾਂ ਉਹ ਪੇਪਰ ਲੀਕ ਨੂੰ ਰੋਕ ਨਹੀਂ ਸਕੇ ਜਾਂ ਰੋਕਣਾ ਨਹੀਂ ਚਾਹੁੰਦੇ।’’ -ਪੀਟੀਆਈ

Advertisement

Advertisement