ਧੀਮੀ ਓਵਰ ਗਤੀ ਲਈ ਪੰਤ ਨੂੰ 24 ਲੱਖ ਰੁਪਏ ਜੁਰਮਾਨਾ
06:13 PM Apr 04, 2024 IST
ਨਵੀਂ ਦਿੱਲੀ, 4 ਅਪਰੈਲ
Advertisement
ਆਈਪੀਐੱਲ ਵਿੱਚ ਦੂਜੀ ਵਾਰ ਧੀਮੀ ਓਵਰ ਗਤੀ ਕਾਰਨ ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੂੰ 24 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਬੀਤੇ ਦਿਨ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਮੈਚ ਦੌਰਾਨ ਪੰਤ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਜ਼ ਦੀ ਓਵਰ ਗਤੀ ਧੀਮੀ ਰਹੀ ਸੀ। ਪੰਤ ਤੋਂ ਇਲਾਵਾ ਬਾਕੀ ਖਿਡਾਰੀਆਂ ’ਤੇ ਵੀ ਮੈਚ ਫੀਸ ਦਾ 25 ਫੀਸਦ ਜੁਰਮਾਨਾ ਲਾਇਆ ਗਿਆ ਹੈ।
Advertisement
Advertisement