ਪੰਨੂ ਨੇ ਇੰਡੋ-ਕੈਨੇਡੀਅਨ ਹਿੰਦੂਆਂ ਨੂੰ ਦੇਸ਼ ਛੱਡਣ ਦੀ ਧਮਕੀ ਦਿੱਤੀ
01:28 PM Sep 20, 2023 IST
Advertisement
ਟੋਰਾਂਟੋ, 20 ਸਤੰਬਰ
ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਆਗੂ ਗੁਰਪਤਵੰਤ ਪੰਨੂ ਨੇ ਅੱਜ ਵੀਡੀਓ ਰਾਹੀਂ ਇੰਡੋ-ਕੈਨੇਡੀਅਨ ਹਿੰਦੂਆਂ ਨੂੰ ਧਮਕੀ ਦਿੰਦਿਆਂ ਦੇਸ਼ ਛੱਡਣ ਲਈ ਕਿਹਾ ਹੈ। ਪੰਜਾਬ ਵਿੱਚ 22 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਪੰਨੂ ਨੇ 45 ਸੈਕਿੰਡਾਂ ਦੀ ਵੀਡੀਓ ਕਲਿੱਪ ਵਿੱਚ ਕਿਹਾ, ‘ਇੰਡੋ-ਕੈਨੇਡੀਅਨ ਹਿੰਦੂਓ ਤੁਸੀਂ ਕੈਨੇਡਾ ਅਤੇ ਕੈਨੇਡੀਅਨ ਸੰਵਿਧਾਨ ਪ੍ਰਤੀ ਵਫ਼ਾਦਾਰ ਨਹੀਂ। ਤੁਹਾਡਾ ਮੁਲਕ ਭਾਰਤ ਹੈ। ਕੈਨੇਡਾ ਛੱਡੋ, ਭਾਰਤ ਜਾਓ।’ ਪੰਨੂ ਨੇ ਕਿਹਾ, ‘ਖਾਲਿਸਤਾਨ ਪੱਖੀ ਸਿੱਖ ਹਮੇਸ਼ਾ ਕੈਨੇਡਾ ਪ੍ਰਤੀ ਵਫ਼ਾਦਾਰ ਰਹੇ ਹਨ। ਉਨ੍ਹਾਂ ਨੇ ਹਮੇਸ਼ਾ ਕੈਨੇਡਾ ਦਾ ਪੱਖ ਪੂਰਿਆ ਹੈ ਅਤੇ ਕਾਨੂੰਨਾਂ ਅਤੇ ਸੰਵਿਧਾਨ ਦੀ ਪਾਲਣਾ ਕੀਤੀ ਹੈ।’ ਪੰਨੂ ਨੇ ਵੀਡੀਓ ਵਿੱਚ ਐਲਾਨ ਕੀਤਾ ਕਿ ਖਾਲਿਸਤਾਨ ਦੇ ਸਮਰਥਨ ਲਈ ਇੱਕ ਹੋਰ ਰਾਇਸ਼ੁਮਾਰੀ 29 ਅਕਤੂਬਰ ਨੂੰ ਕੈਨੇਡਾ ਵਿੱਚ ਕਰਵਾਈ ਜਾ ਰਹੀ ਹੈ।
Advertisement
Advertisement
Advertisement