ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਨੂ ਮਾਮਲਾ: ਚੈੱਕ ਗਣਰਾਜ ਵੱਲੋਂ ਨਿਖਿਲ ਗੁਪਤਾ ਦੀ ਪਟੀਸ਼ਨ ਰੱਦ

06:36 AM May 24, 2024 IST

* ਪਰਾਗ ਦੀ ਜੇਲ੍ਹ ’ਚ ਬੰਦ ਭਾਰਤੀ ਨਾਗਰਿਕ ਦੀ ਅਮਰੀਕਾ ਨੂੰ ਸਪੁਰਦਗੀ ਲਈ ਰਾਹ ਹੋਇਆ ਪੱਧਰਾ
* ਨਿਆਂ ਮੰਤਰੀ ਲੈਣਗੇ ਹਵਾਲਗੀ ਬਾਰੇ ਅੰਤਿਮ ਫ਼ੈਸਲਾ

Advertisement

ਲੰਡਨ, 23 ਮਈ
ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕੀ ਧਰਤੀ ’ਤੇ ਕਥਿਤ ਹੱਤਿਆ ਦੀ ਸਾਜ਼ਿਸ਼, ਜਿਸ ਨੂੰ ਅਮਰੀਕੀ ਏਜੰਸੀਆਂ ਨੇ ਨਾਕਾਮ ਕਰ ਦਿੱਤਾ ਸੀ, ਨਾਲ ਜੁੜੇ ਕੇਸ ਵਿਚ ਚੈੱਕ ਗਣਰਾਜ ਦੀ ਸੰਵਿਧਾਨਕ ਕੋਰਟ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ (52) ਵੱਲੋਂ ਅਮਰੀਕਾ ਨੂੰ ਆਪਣੀ ਸਪੁਰਦਗੀ ਖਿਲਾਫ਼ ਦਾਇਰ ਪਟੀਸ਼ਨ ਰੱਦ ਕਰ ਦਿੱਤੀ ਹੈ। ਗੁਪਤਾ ਇਸ ਵੇਲੇ ਚੈੱਕ ਦੀ ਰਾਜਧਾਨੀ ਪਰਾਗ ਦੀ ਜੇਲ੍ਹ ਵਿਚ ਬੰਦ ਹੈ। ਅਮਰੀਕਾ ਦੇ ਸੰਘੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਵਿਚ ਗੁਪਤਾ ’ਤੇ ਦੋਸ਼ ਲਾਇਆ ਸੀ ਕਿ ਉਹ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ, ਜਿਸ ਕੋਲ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ, ਨੂੰ ਕਤਲ ਕਰਨ ਲਈ ਕਥਿਤ ਤੌਰ ’ਤੇ ਭਾਰਤ ਸਰਕਾਰ ਦੇ ਇਕ ਮੁਲਾਜ਼ਮ ਨਾਲ ਮਿਲ ਕੇ ਕੰਮ ਕਰ ਰਿਹਾ ਸੀ।
ਗੁਪਤਾ ਨੂੰ ਪਰਾਗ ਵਿਚ ਪਿਛਲੇ ਸਾਲ 30 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੌਜੂਦਾ ਸਮੇਂ ਉਹ ਪਰਾਗ ਦੀ ਜੇਲ੍ਹ ਵਿਚ ਬੰਦ ਹੈ। ਅਮਰੀਕੀ ਸਰਕਾਰ ਵੱਲੋਂ ਚੈੱਕ ਗਣਰਾਜ ਤੋਂ ਗੁਪਤਾ ਦੀ ਸਪੁਰਦਗੀ ਮੰਗੀ ਜਾ ਰਹੀ ਸੀ। ਗੁਪਤਾ ਨੇ ਇਸ ਖਿਲਾਫ਼ ਚੈੱਕ ਦੀ ਸੰਵਿਧਾਨਕ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਕੋਰਟ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ, ‘‘ਸੰਵਿਧਾਨਕ ਕੋਰਟ ਨੂੰ ਸੁਣਵਾਈ ਦੌਰਾਨ ਅਜਿਹਾ ਕਿਤੇ ਨਹੀਂ ਲੱਗਿਆ ਕਿ ਜੇ ਸਪੁਰਦਗੀ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ ਤਾਂ ਇਹ ਸੰਵਿਧਾਨ ਤਹਿਤ ਮਿਲੇ ਮੌਲਿਕ ਅਧਿਕਾਰਾਂ ਤੇ ਆਜ਼ਾਦੀ ਦੀ ਉਲੰਘਣਾ ਹੋਵੇਗੀ।’’ ਕੋਰਟ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਹੇਠਲੀਆਂ ਅਦਾਲਤਾਂ ਨੇ ਸਪੁਰਦਗੀ ਨੂੰ ਰੋਕਣ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਗਹੁ ਨਾਲ ਵਾਚਿਆ ਹੈ। ਸੰਵਿਧਾਨਕ ਕੋਰਟ ਨੇ ਇਹ ਦਲੀਲ ਵੀ ਖਾਰਜ ਕਰ ਦਿੱਤੀ ਕਿ ਇਹ ਸਿਆਸੀ ਕੇਸ ਸੀ। ਸੰਵਿਧਾਨਕ ਕੋਰਟ ਨੇ ਮਿਉਂਸਿਪਲ ਕੋਰਟ ਤੇ ਹਾਈ ਕੋਰਟ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ। ਕੋਰਟ ਨੇ ਸਥਾਨਕ ਕੋਰਟ ਦੇ ਉਸ ਫੈਸਲੇ ਨੂੰ ਵੀ ਬਰਕਰਾਰ ਰੱਖਿਆ ਜਿਸ ਵਿਚ ਪ੍ਰੀ-ਟ੍ਰਾਇਲ ਡਿਟੈਨਸ਼ਨ ਤੋਂ ਰਿਹਾਈ ਦੀ ਮੰਗ ਕਰਦੀ ਗੁਪਤਾ ਦੀ ਅਪੀਲ ਰੱਦ ਕੀਤੀ ਗਈ ਸੀ। ਚੈੱਕ ਹਾਈ ਕੋਰਟ ਨੇ ਜਨਵਰੀ ਵਿਚ ਸੁਣਾਏ ਫੈਸਲੇ ਵਿਚ ਕਿਹਾ ਸੀ ਕਿ ਗੁਪਤਾ ਨੂੰ ਅਮਰੀਕਾ ਦੇ ਸਪੁਰਦ ਕੀਤਾ ਜਾ ਸਕਦਾ ਹੈ। ਗੁਪਤਾ ਦੀ ਸਪੁਰਦਗੀ ਸਬੰਧੀ ਆਖਰੀ ਫੈਸਲਾ ਨਿਆਂ ਮੰਤਰੀ ਪਾਵੇਲ ਬਲਾਜ਼ੇਕ ਵੱਲੋਂ ਲਿਆ ਜਾਵੇਗਾ।

ਸਾਜ਼ਿਸ਼ ’ਚ ‘ਰਾਅ’ ਅਧਿਕਾਰੀ ਦਾ ਨਾਂ ਆਇਆ ਸੀ ਸਾਹਮਣੇ

ਰੋਜ਼ਨਾਮਚਾ ‘ਦਿ ਵਾਸ਼ਿੰਗਟਨ ਪੋਸਟ’ ਨੇ ਪਿਛਲੇ ਮਹੀਨੇ ਆਪਣੇ ਇਕ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਘੜਨ ਪਿੱਛੇ ਭਾਰਤ ਦੀ ਖੁਫ਼ੀਆ ਏਜੰਸੀ ‘ਰਾਅ’ ਦੇ ਅਧਿਕਾਰੀ ਵਿਕਰਮ ਯਾਦਵ ਦਾ ਹੱਥ ਸੀ। ਰਿਪੋਰਟ ਮੁਤਾਬਕ ਰਾਅ ਮੁਖੀ ਸਾਮੰਤ ਗੋਇਲ ਨੇ ਇਸ ਪੂਰੇ ਅਪਰੇਸ਼ਨ ਨੂੰ ਹਰੀ ਝੰਡੀ ਦਿੱਤੀ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹਾਲਾਂਕਿ ਰਿਪੋਰਟ ਵਿਚ ਲਾਏ ਦੋਸ਼ਾਂ ਨੂੰ ‘ਗ਼ੈਰਵਾਜਬ ਤੇ ਬੇਬੁਨਿਆਦ’ ਦੱਸ ਕੇ ਖਾਰਜ ਕਰ ਦਿੱਤਾ ਸੀ। ਉਂਜ ਭਾਰਤ ਨੇ ਜਨਤਕ ਤੌਰ ’ਤੇ ਕਿਹਾ ਸੀ ਕਿ ਉਹ ਅਮਰੀਕਾ ਵੱਲੋਂ ਸਾਂਝੇ ਕੀਤੇ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਨਾਲ ਜੁੜੇ ਸਬੂਤਾਂ ਦੀ ਘੋਖ ਕਰ ਰਿਹਾ ਹੈ। -ਪੀਟੀਆਈ

Advertisement

Advertisement
Advertisement