ਪੰਨੂ ਮਾਮਲਾ: ਐੱਨਆਈਏ ਵੱਲੋਂ ਪੰਜਾਬ ਵਿੱਚ ਛਾਪੇ
07:15 AM Sep 21, 2024 IST
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਅਤੇ ਉਸ ਨਾਲ ਸਬੰਧਿਤ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨਾਲ ਜੁੜੇ ਅਤਿਵਾਦੀ ਸਾਜ਼ਿਸ਼ ਮਾਮਲੇ ਦੀ ਜਾਂਚ ਤਹਿਤ ਅੱਜ ਪੰਜਾਬ ਵਿੱਚ ਚਾਰ ਥਾਈਂ ਤਲਾਸ਼ੀ ਲਈ। ਐੱਨਆਈਏ ਦੀਆਂ ਟੀਮਾਂ ਨੇ ਮੋਗਾ ਵਿੱਚ ਇੱਕ ਸਥਾਨ ’ਤੇ, ਬਠਿੰਡਾ ਵਿੱਚ ਦੋ ਸਥਾਨਾਂ ਅਤੇ ਮੁਹਾਲੀ ਵਿੱਚ ਇੱਕ ਸਥਾਨ ’ਤੇ ਮਾਮਲੇ ਦੇ ਮਸ਼ਕੂਕਾਂ ਨਾਲ ਸਬੰਧਿਤ ਰਿਹਾਇਸ਼ਾਂ ’ਤੇ ਛਾਪੇ ਮਾਰੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਛਾਪਿਆਂ ਦੌਰਾਨ ਡਿਜੀਟਲ ਉਪਕਰਨਾਂ ਸਣੇ ਵੱਖ ਵੱਖ ਸਮੱਗਰੀ ਜ਼ਬਤ ਕੀਤੀ ਗਈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਐੱਨਆਈਏ ਨੇ ਬਿਆਨ ਵਿੱਚ ਕਿਹਾ ਕਿ ਮਾਮਲਾ ਪੰਨੂ ਵੱਲੋਂ ਐੱਸਐੱਫਜੇ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਕਥਿ਼ਤ ਤੌਰ ’ਤੇ ਰਚੀ ਸਾਜ਼ਿਸ਼ ਨਾਲ ਸਬੰਧਤ ਹੈ। -ਪੀਟੀਆਈ
Advertisement
Advertisement