ਪੰਕਜ ਤ੍ਰਿਪਾਠੀ ਨੇ ਆਪਣੇ ਪਿਤਾ ਦੀ ਯਾਦ ’ਚ ਸਕੂਲ ਲਾੲਬਿ੍ਰੇਰੀ ਬਣਵਾਈ
07:45 AM Sep 12, 2023 IST
ਪਿੰਡ ਬੇਲਸੰਦ ਵਿੱਚ ਸਕੂਲ ’ਚ ਲਾਇਬ੍ਰੇਰੀ ਦੇ ਉਦਘਾਟਨ ਮੌਕੇ ਵਿਦਿਆਰਥੀਆਂ ਨਾਲ ਅਦਾਕਾਰ ਪੰਕਜ ਤ੍ਰਿਪਾਠੀ। -ਫੋਟੋ: ਪੀਟੀਆਈ
ਮੁੰਬਈ: ਬੌਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਨੇ ਬਿਹਾਰ ਦੇ ਗੋਪਾਲਗੰਜ ਦੇ ਪਿੰਡ ਬੇਲਸੰਦ ਵਿੱਚ ਆਪਣੇ ਪਿਤਾ ਪੰਡਤ ਬਨਾਰਸ ਤਿਵਾੜੀ ਦੀ ਯਾਦ ’ਚ ਸੀਨੀਅਰ ਸੈਕੰਡਰੀ ਸਕੂਲ ’ਚ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਉਸ ਨੇ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਇਲੈਕਟ੍ਰੀਕਲ ਉਪਕਰਨ ਮੁਹੱਈਆ ਕਰਵਾਏ ਅਤੇ ਵਾਤਾਵਰਨ ਪੱਖੀ ਸੋਲਰ ਊਰਜਾ ਪੈਨਲ ਵੀ ਸਥਾਪਤ ਕਰਵਾਏ ਹਨ। ਪੰਕਜ ਤ੍ਰਿਪਾਠੀ ਦੇ ਪਿਤਾ ਦੀ 21 ਅਗਸਤ ਨੂੰ 99 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਪੰਕਜ ਨੂੰ ਹਾਲ ਹੀ ਵਿੱਚ ਫਿਲਮ ‘ਮਿਮੀ’ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਕੌਮੀ ਪੁਰਸਕਾਰ ਮਿਲਿਆ ਹੈ।ਪੰਕਜ ਨੇ ਇਸ ਲਾਇਬ੍ਰੇਰੀ ਨੂੰ ਆਪਣੇ ਪਿਤਾ ਪੰਡਤ ਬਨਾਰਸ ਤਿਵਾੜੀ ਦੀ ਯਾਦ ਨੂੰ ਸਮਰਪਿਤ ਕਰਦਿਆਂ ਕਿਹਾ, ‘‘ਮੈਂ ਆਸ ਕਰਦਾ ਹਾਂ ਕਿ ਮੈਂ ਬੇਲਸੰਦ ਦੇ ਵਿਦਿਆਰਥੀਆਂ ਦੇ ਦਿਲਾਂ ਵਿੱਚ ਗਿਆਨ ਅਤੇ ਸਾਹਿਤ ਲਈ ਜੀਵਨ ਭਰ ਵਾਸਤੇ ਪਿਆਰ ਪੈਦਾ ਕਰਾਂਗਾ। -ਪੀਟੀਆਈ
Advertisement
Advertisement