For the best experience, open
https://m.punjabitribuneonline.com
on your mobile browser.
Advertisement

ਸਾਡੇ ਮੈਨੀਫੈਸਟੋ ਤੋਂ ਘਬਰਾ ਕੇ ਮੋਦੀ ‘ਹਿੰਦੂ-ਮੁਸਲਿਮ ਸਕ੍ਰਿਪਟ’ ’ਤੇ ਉਤਰੇ: ਕਾਂਗਰਸ

07:27 AM Apr 09, 2024 IST
ਸਾਡੇ ਮੈਨੀਫੈਸਟੋ ਤੋਂ ਘਬਰਾ ਕੇ ਮੋਦੀ ‘ਹਿੰਦੂ ਮੁਸਲਿਮ ਸਕ੍ਰਿਪਟ’ ’ਤੇ ਉਤਰੇ  ਕਾਂਗਰਸ
Advertisement

ਨਵੀਂ ਦਿੱਲੀ, 8 ਅਪਰੈਲ
ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਚੋਣ ਮੈਨੀਫੈਸਟੋ ਤੋਂ ਇੰਨਾ ਘਬਰਾਏ ਅਤੇ ਡਰੇ ਹੋਏ ਹਨ ਕਿ ‘ਹਿੰਦੂ-ਮੁਸਲਮਾਨ ਦੀ ਸਕ੍ਰਿਪਟ’ ’ਤੇ ਉਤਰ ਆਏ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਜਪਾ ਦੇ ਚੋਣ ਹਾਲਾਤ ਰੋਜ਼ਾਨਾ ਵਿਗੜ ਰਹੇ ਹਨ ਅਤੇ ਆਰਐੱਸਐੱਸ ਨੇ ਆਪਣੇ ਪੁਰਾਣੇ ਮਿੱਤਰ ਮੁਸਲਿਮ ਲੀਗ ਨੂੰ ਚੇਤੇ ਕਰਨਾ ਸ਼ੁਰੂ ਕਰ ਦਿੱਤਾ ਹੈ। ਖੜਗੇ ਨੇ ‘ਐਕਸ’ ’ਤੇ ਕਿਹਾ,‘‘ਮੋਦੀ ਅਤੇ ਸ਼ਾਹ ਦੇ ਸਿਆਸੀ ਤੇ ਵਿਚਾਰਧਾਰਕ ਪੁਰਖਿਆਂ ਨੇ ਆਜ਼ਾਦੀ ਦੇ ਅੰਦੋਲਨ ’ਚ ਭਾਰਤੀਆਂ ਖ਼ਿਲਾਫ਼ ਅੰਗਰੇਜ਼ਾਂ ਅਤੇ ਮੁਸਲਿਮ ਲੀਗ ਦੀ ਹਮਾਇਤ ਕੀਤੀ ਸੀ। ਅੱਜ ਵੀ ਉਹ ਕਾਂਗਰਸ ਦੇ ਨਿਆਏ ਪੱਤਰ ਖ਼ਿਲਾਫ਼ ਮੁਸਲਿਮ ਲੀਗ ਦਾ ਹਵਾਲਾ ਦੇ ਰਹੇ ਹਨ ਜੋ ਆਮ ਭਾਰਤੀਆ ਦੇ ਯੋਗਦਾਨ ਨਾਲ ਤਿਆਰ ਕੀਤਾ ਗਿਆ ਹੈ।’’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਬੰਗਾਲ, ਸਿੰਧ ਅਤੇ ਐੱਨਡਬਲਿਊਐੱਫਪੀ ’ਚ ਭਾਜਪਾ ਦੇ ਪੁਰਖਿਆਂ ਨੇ ਮੁਸਲਿਮ ਲੀਗ ਨਾਲ ਸਰਕਾਰਾਂ ਬਣਾਈਆਂ ਸਨ। ਸ਼ਿਆਮਾ ਪ੍ਰਸਾਦ ਮੁਖਰਜੀ ਨੇ ਤਤਕਾਲੀ ਬ੍ਰਿਟਿਸ਼ ਗਵਰਨਰ ਨੂੰ 1942 ਦੇ ਭਾਰਤ ਛੱਡੋ ਅੰਦੋਲਨ ਅਤੇ ਕਾਂਗਰਸ ਨੂੰ ਦਬਾਉਣ ਬਾਰੇ ਪੱਤਰ ਲਿਖਿਆ ਸੀ। ਉਧਰ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਨੇ ਕਿਹਾ ਕਿ ਭਾਜਪਾ ਦੀ ਜ਼ਮੀਨ ਲਗਾਤਾਰ ਖਿਸਕ ਰਹੀ ਹੈ ਜਿਸ ਕਾਰਨ ਪ੍ਰਧਾਨ ਮੰਤਰੀ ਦਾ ਮੁਸਲਿਮ ਲੀਗ ਪ੍ਰਤੀ ਪਿਆਰ ਉਭਰ ਆਇਆ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×