ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਧਾਰਕਲਾਂ ਵਿੱਚ ਤੇਂਦੂਏ ਦੀ ਦਹਿਸ਼ਤ

11:12 AM Sep 15, 2024 IST
ਪਿੰਡ ਭੰਗੂੜੀ ਵਿੱਚ ਤੇਂਦੂਏ ਨੂੰ ਫੜਨ ਲਈ ਲਗਾਇਆ ਗਿਆ ਪਿੰਜਰਾ।

ਐਨ.ਪੀ.ਧਵਨ
ਪਠਾਨਕੋਟ, 14 ਸਤੰਬਰ
ਜ਼ਿਲ੍ਹੇ ਦੇ ਨੀਮ ਪਹਾੜੀ ਖੇਤਰ ਧਾਰਕਲਾਂ ਦੇ ਪਿੰਡ ਭੰਗੂੜੀ ਵਿੱਚ ਲੰਘੀ ਦੇਰ ਰਾਤ ਤੇਂਦੂਏ ਨੇ ਇੱਕ ਬੱਕਰੀ ਦਾ ਸ਼ਿਕਾਰ ਕਰ ਕੇ ਉਸ ਨੂੰ ਮਾਰ ਦਿੱਤਾ ਹੈ। ਇਸ ਘਟਨਾ ਨਾਲ ਪਿੰਡ ਵਾਸੀਆਂ ਵਿੱਚ ਦਹਿਸ਼ਤ ਬਣੀ ਹੋਈ ਹੈ। ਕੁਝ ਦਿਨ ਪਹਿਲਾਂ ਤੇਂਦੂਏ ਨੇ ਇਸੇ ਇਲਾਕੇ ਵਿੱਚ ਹੀ ਉਚਾ ਥੜ੍ਹਾ ਕਾਲੋਨੀ ਦੀ ਇੱਕ ਗਊ ਅਤੇ ਨਿਆੜੀ ਵਿੱਚ 2 ਬੱਕਰੀਆਂ ਨੂੰ ਸ਼ਿਕਾਰ ਬਣਾਇਆ ਸੀ। ਕਰੀਬ ਇੱਕ ਹਫਤੇ ਵਿੱਚ ਤੇਂਦੂਏ ਦੀ ਇਹ ਚੌਥੀ ਵਾਰਦਾਤ ਹੈ। ਹਾਲਾਂਕਿ ਜੰਗਲੀ ਜੀਵ ਵਿਭਾਗ ਵੀ ਇਹ ਜਾਣਕਾਰੀ ਮਿਲਣ ਤੋਂ ਬਾਅਦ ਤੇਂਦੂਏ ਨੂੰ ਕਾਬੂ ਕਰਨ ਲਈ ਚੌਕਸ ਹੋ ਗਿਆ ਹੈ। ਵਿਭਾਗ ਨੇ ਜੰਗਲ ਵਿੱਚ ਟਰੈਪ ਕੈਮਰੇ ਲਗਾ ਦਿੱਤੇ ਹਨ ਅਤੇ ਇੱਕ ਪਿੰਜਰਾ ਵੀ ਰੱਖ ਦਿੱਤਾ ਹੈ।
ਪਿੰਡ ਭੰਗੂੜੀ ਕਲਾਂ ਦੇ ਰਹਿਣ ਵਾਲੇ ਪਸ਼ੂ ਪਾਲਕ ਮਦਨ ਲਾਲ ਨੇ ਕਿਹਾ ਕਿ ਰਾਤ ਨੂੰ 12 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦੇ ਬਾਹਰ ਬੱਕਰੀ ਸੀ ਅਤੇ ਤੇਂਦੂਏ ਨੇ ਪਹਿਲਾਂ ਬੱਕਰੀ ਨੂੰ ਗਲੇ ਤੋਂ ਨੋਚਿਆ ਜਿਸ ਨਾਲ ਬੱਕਰੀ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਜੰਗਲੀ ਜੀਵ ਵਿਭਾਗ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਅਤੇ ਵਿਭਾਗ ਦੇ ਅਧਿਕਾਰੀ ਘਟਨਾ ਸਥਾਨ ਦੀਆਂ ਤਸਵੀਰਾਂ ਖਿੱਚ ਕੇ ਲੈ ਗਏ ਹਨ।
ਡੀਐੱਫਓ ਪਰਮਜੀਤ ਸਿੰਘ ਨੇ ਦੱਸਿਆ ਕਿ ਨੀਮ ਪਹਾੜੀ ਖੇਤਰ ਪਠਾਨਕੋਟ ਵਿੱਚ ਤੇਂਦੂਏ ਦੀ ਹਲਚਲ ਪਿਛਲੇ 2 ਸਾਲਾਂ ਤੋਂ ਦੇਖੀ ਜਾ ਰਹੀ ਹੈ ਪਰ ਹਾਲ ਹੀ ਵਿੱਚ ਜੋ ਤੇਂਦੂਏ ਨੇ ਬੱਕਰੀ ਦਾ ਸ਼ਿਕਾਰ ਕੀਤਾ ਹੈ, ਉਸ ਦੀ ਜਾਂਚ ਲਈ ਟੀਮ ਮੌਕੇ ’ਤੇ ਭੇਜੀ ਗਈ ਹੈ। ਪੋਸਟਮਾਰਟਮ ਵੀ ਬੱਕਰੀ ਦਾ ਕਰਵਾਇਆ ਜਾ ਰਿਹਾ ਹੈ ਅਤੇ ਤੇਂਦੂਏ ਨੂੰ ਫੜਨ ਲਈ ਜੰਗਲਾਂ ਵਿੱਚ ਟਰੈਪ ਕੈਮਰੇ ਅਤੇ ਪਿੰਜਰਾ ਲਗਾਇਆ ਗਿਆ ਹੈ। ਸੰਘਣਾ ਜੰਗਲੀ ਖੇਤਰ ਹੋਣ ਕਰ ਕੇ ਤੇਂਦੂਏ ਨੂੰ ਫੜਨਾ ਇੱਕ ਚੁਣੌਤੀਪੂਰਨ ਕੰਮ ਹੈ।

Advertisement

Advertisement